Thumbnail for ਰੱਬ ਤੇ ਰੁੱਤਾਂ | Real Life Changing Punjabi Story | Best Story to Motivate you in Life | Dalip Tiwana by Punjabi Sahitak Manch - ਪੰਜਾਬੀ ਸਾਹਿਤਕ ਮੰਚ

ਰੱਬ ਤੇ ਰੁੱਤਾਂ | Real Life Changing Punjabi Story | Best Story to Motivate you in Life | Dalip Tiwana

Punjabi Sahitak Manch - ਪੰਜਾਬੀ ਸਾਹਿਤਕ ਮੰਚ

11m 11s1,525 words~8 min read
YouTube auto captions
Transcript source

YouTube auto captions

This transcript was extracted from YouTube's auto-generated caption track. The transcript below is server-rendered so it can be read, searched, cited, and shared without opening the original YouTube player.

Use this transcript
Related transcript hubs

[0:00]ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ। ਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈੱਲ ਆਈਕਨ ਦੱਬਣਾ ਨਾ ਭੁੱਲਣਾ। ਰੱਬ ਨੇ ਰੁੱਤਾਂ ਨੂੰ ਕਿਹਾ ਕਿ ਉਹ ਧਰਤੀ ਤੇ ਆਉਂਦੀਆਂ ਰਹਿਣਗੀਆਂ। ਉਹਨਾਂ ਸਾਰਿਆਂ ਲੋਕਾਂ ਲਈ ਨਾ ਸਹੀ ਪਰ ਉਸ ਇੱਕ ਆਦਮੀ ਲਈ। ਉਹ ਇੱਕ ਕੌਣ ਸੀ? ਤਾਂ ਲਓ ਅੱਜ ਤੁਹਾਨੂੰ ਸੁਣਾਉਂਦੇ ਹਾਂ ਦਲੀਪ ਕੌਰ ਟਿਵਾਣਾ ਦੀ ਲਿਖੀ ਕਹਾਣੀ ਰੱਬ ਤੇ ਰੁੱਤਾਂ। ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ। ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ। ਹੇਠਾਂ ਸਭ ਧੁੰਦਕਾਰ ਸੀ। ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿੱਚ ਖੋਰੂ ਪਾ ਰਿਹਾ ਸੀ। ਆਪਣੇ ਚਿੱਤ ਵਿੱਚ ਹੋ ਰਹੀ ਭਨ ਘੜ ਵੱਲ ਇਕਾਗਰ ਹੋਇਆ ਉਹ ਇੱਕ ਨਦੀ ਦੇ ਕੰਢੇ ਤੇ ਫਿਰ ਰਿਹਾ ਸੀ। ਨਦੀ ਭਰ ਜੋਬਨ ਵਿੱਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿੱਚ ਮੀਂਹ ਪੈਂਦਾ ਹੋਣਾ। ਫੁੱਲ ਪੌਦਿਆਂ ਦੀਆਂ ਟੀਸੀਆਂ ਉੱਤੇ ਬੈਠ ਕੇ ਖੰਭ ਫੜਕਾ ਰਹੀ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ। ਪੰਛੀ ਕਰਤਨਾ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਦਲ ਘੋਰਿਆ। ਰੱਬ ਦੀ ਇਕਾਗਰਤਾ ਭੰਗ ਹੋ ਗਈ। ਉਸਨੇ ਖਿਝ ਕੇ ਸਾਰੀਆਂ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਿਹਾ ਵਾਰੀ ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ। ਹੁਕਮ ਦੀਆਂ ਬੰਨੀਆਂ ਰੁੱਤਾਂ ਇਹ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ। ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਹਨਾਂ ਤੋਂ ਬਚਣ ਦੇ ਉਪਰਾਲਿਆਂ ਵਿੱਚ ਲੱਗੇ ਖੋਲਾਂ, ਕੰਧਰਾਂ, ਛੱਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤੱਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ ਦਰਿਆਵਾਂ ਵਿੱਚ ਹੜ੍ਹ ਆਉਂਦੇ ਪਿੰਡਾਂ ਦੇ ਪਿੰਡ ਰੁੜ ਜਾਂਦੇ। ਰੁੱਤਾਂ ਲਈ ਇਹ ਵੀ ਇੱਕ ਸ਼ੁਗਲ ਸੀ ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਏ ਕਿ ਕਦ ਮੀਂਹ ਪਏਗਾ। ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨ ਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ। ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰਲੋ ਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆ ਹੀ ਵਗਦੇ ਰਹਿੰਦੇ ਹਨ। ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬੰਸਪਤੀ ਸੁੱਖ ਸੜ ਜਾਂਦੀ। ਲੋਕ ਯੱਗ ਕਰਦੇ ਹਵਨ ਕਰਦੇ ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬ ਵੇਲ ਲਾ ਲਏ ਸਨ। ਮੀਂਹ ਦੀ ਪ੍ਰਵਾਹ ਨਹੀਂ ਸੀ ਕਰਦੇ। ਰੁੱਤਾਂ ਉਦਾਸ ਹੋ ਗਈਆਂ। ਉਹ ਰਲ ਕੇ ਰੱਬ ਕੋਲ ਗਈਆਂ। ਰਾਮ ਜੀ ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ ਰਹੀ। ਸਾਨੂੰ ਪਰਤ ਆਉਣ ਦੀ ਆਗਿਆ ਦਿਓ। ਇਹ ਕਿਵੇਂ ਹੋ ਸਕਦਾ ਹੈ। ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਆਪ ਚੱਲ ਕੇ ਵੇਖ ਲਓ ਬੇਸ਼ੱਕ। ਰੁੱਤਾਂ ਨੇ ਅਰਜ ਗੁਜ਼ਾਰੀ। ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ। ਵੇਲਾ ਆਥਣ ਦਾ ਸੀ। ਰੁੱਤ ਬਹਾਰ ਦੀ ਸੀ। ਅਸਮਾਨ ਉੱਤੇ ਬੱਦਲ ਘਿਰਾਏ ਮੋਰਾਂ ਨੇ ਖੰਭ ਖਿਲਾਰ ਕੇ ਝੂਮ ਝੂਮ ਕੇ ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉਤਰਨ ਲਈ ਕਿਹਾ। ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾਂ ਕਰ ਰਹੇ ਸਨ ਤੇ ਹੱਸ ਰਹੇ ਸਨ। ਨਿੱਕੇ ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਦੇ ਪਪੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ੍ਹ ਬੰਨ੍ਹ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ। ਇਹ ਧਰਤੀ ਤਾਂ ਬੜੀ ਸੋਹਣੀ ਥਾਏਂ। ਰੱਬ ਨੇ ਬਹਾਰ ਨੂੰ ਆਖਿਆ। ਇੰਨੇ ਨੂੰ ਇੱਕ ਸ਼ਹਿਰ ਆ ਗਿਆ। ਬੜੀ ਭੀੜ ਸੀ ਬੜਾ ਰੌਲਾ ਸੀ। ਹਰ ਕੋਈ ਜਿਵੇਂ ਗੁਆਚਿਆ ਹੋਇਆ ਸੀ। ਸਾਰੇ ਲੋਕ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਨਹੀਂ ਲੱਗਦਾ ਸੀ। ਕਿਸੇ ਦਾ ਕੋਈ ਜਾਣੂ ਨਹੀਂ ਸੀ ਇੱਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ। ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਦੇਖਦੇ ਸਨ। ਕਿਸ ਲਈ ਬਹਾਰ ਨੇ ਪੁੱਛਿਆ। ਚਿੜੀਆਂ ਲੈ ਲਓ ਰੰਗ ਬਿਰੰਗੀਆਂ ਚਿੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਉੱਤੇ ਸੁੱਟੀ ਇੱਕ ਭਾਈ ਹੋਕਾ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ। ਉੱਥੋਂ ਛੇਤੀ ਦੇ ਕੇ ਉੱਡ ਕੇ ਉਹ ਇੱਕ ਮੰਦਿਰ ਵਿੱਚ ਆ ਵੜਿਆ। ਤਾਜ਼ੇ ਮੋਤੀਏ ਦਾ ਹਾਰ ਦੋ ਦੋ ਆਨੇ ਦੋ ਦੋ ਆਨੇ ਮੰਦਿਰ ਦੇ ਬਾਹਰ ਨੰਗੇ ਪੈਰੀ ਪਾਟੇ ਹੋਏ ਚੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ। ਲੈ ਫੜ ਰੂ ਡਾਨਾ ਤੇ ਦੇ ਹਾਰ। ਆਪਣਾ ਢਿੱਡ ਮਸਾਂ ਸੰਭਾਲੀ ਆ ਰਹੇ ਤਿਲਕ ਤਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ। ਮੁੰਡਾ ਜੱਕੋ ਤੱਕੋ ਵਿੱਚ ਪੈ ਗਿਆ। ਜਿਵੇਂ ਉਸਨੇ ਪਹਿਲਾਂ ਹੀ ਬੜਾ ਘੱਟ ਮੁੱਲ ਦੱਸਿਆ ਸੀ। ਓਏ ਛੱਡ ਪਰੇ ਇਹ ਕਿਹੜਾ ਖਾਣ ਦੀ ਚੀਜ਼ ਹੈ। ਹੋਰ ਦੋ ਘੰਟੇ ਨੂੰ ਇਹਨਾਂ ਨੇ ਉ ਬੇਹੇ ਹੋ ਜਾਣਾ। ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸਨੇ ਬੇਵੱਸ ਜਿਹਾ ਹੋ ਕੇ ਡੇਢ ਆਨੇ ਨੂੰ ਹੀ ਹਾਰ ਦੇ ਦਿੱਤਾ। ਲਾਲਾ ਜੀ ਮੰਦਰ ਵਿੱਚ ਆ ਪਹੁੰਚੇ। ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਉਸਦੇ ਚਰਨਾਂ ਚ ਵਗਾ ਮਾਰਿਆ। ਰੱਬ ਮੰਦਰ ਵਿੱਚੋਂ ਬਾਹਰ ਆ ਗਿਆ। ਇੱਕ ਔਰਤ ਆਪਣੇ ਵਾਲਾਂ ਵਿੱਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ। ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਿਰ ਟੱਕ ਲੈ ਸਾਊ ਜ਼ਮਾਨਾ ਮਾੜਾ ਏ। ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ ਜੋ ਸ਼ਾਇਦ ਉਸ ਦੀ ਸੱਸ ਸੀ ਨੇ ਕਿਹਾ। ਆਗਿਆ ਕਰ ਧੀਆਂ ਨੁਹਾਂ ਵਾਂਗ ਉਸਨੇ ਸਿਰ ਢੱਕ ਲਿਆ। ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸਦਾ ਜ਼ਰੂਰ ਪੱਲੇ ਹੇਠਾਂ ਸਾਹ ਕੁੱਟ ਗਿਆ ਹੋਣਾ। ਇੰਨੇ ਨੂੰ ਕਣੀਆਂ ਉੱਤਰ ਆਈਆਂ। ਆਵਾਜਾਈ ਹੋਰ ਤੇਜ਼ ਹੋ ਗਈ। ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ। ਚਿੜੀ ਬਣਿਆ ਰੱਬ ਇੱਕ ਖੰਬੇ ਉੱਤੇ ਬੈਠਣ ਹੀ ਲੱਗਿਆ ਸੀ ਕਿ ਉਸਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਦੀ ਪਲ ਉਸ ਦੀ ਸੁਰਤ ਜਿਹੀ ਗੁੰਮ ਹੋ ਗਈ। ਕੱਚੀ ਜਿਹੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਬੈਠ ਗਿਆ। ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕਿਧਰੇ ਦਰਖਤ ਹੀ ਨਹੀਂ। ਪੰਛੀ ਕਿੱਥੇ ਬਹਿੰਦੇ ਹੋਣਗੇ ਆਲਨੇ ਕਿੱਥੇ ਪਾਉਂਦੇ ਹੋਣਗੇ। ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਦੱਸਿਆ ਕਿ ਇਸ ਸ਼ਹਿਰ ਵਿੱਚ ਪੰਛੀ ਹੈ ਹੀ ਨਹੀਂ। ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜ ਖਾਨੀ ਮਹਿਸੂਸ ਕੀਤੀ ਨਾ ਕਿਸੇ ਦੀਆਂ ਅੱਖਾਂ ਵਿੱਚ ਬੱਦਲਾਂ ਦੇ ਪਰਸ਼ਾਵੇਂ ਨੱਚੇ ਨਾ ਕੋਈ ਨੰਗੇ ਨੰਗੇ ਪੈਰੀ ਧਰਤੀ ਦੀ ਸੁਗੰਧ ਪੀਣ ਆਇਆ ਤੇ ਨਾ ਕਿਸੇ ਨੇ ਵਾਲ ਖੋਲ ਕੇ ਡਿੱਗਦੇ ਮੋਤੀ ਬੋਚੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ। ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ। ਡਿੰਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਤੁਰਿਆ ਜਾ ਰਿਹਾ ਸੀ। ਮੈਨੇ ਤੁਮ ਕੋ ਮਿਲਣੇ ਕੀ ਕਸਮ ਖਾਈ ਹੈ। ਕਿਹਨੂੰ ਨਾ ਮਿਲਣ ਦੀ ਕਸਮ ਖਾਧੀ ਹੈ ਇਸਨੇ। ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਉਸਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਇਸਨੂੰ ਸਭ ਤੋਂ ਵੱਧ ਯਾਦ ਆ ਰਿਹਾ ਏ। ਤੈਨੂੰ ਕਿਵੇਂ ਪਤਾ? ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਹੈ। ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਚੁਟਕੀਆਂ ਵਜਾਈਆਂ। ਬੱਦਲਾਂ ਵੱਲ ਵਾਕਫਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ। ਮੈਨੇ ਤੁਮ ਕੋ ਨਾ ਮਿਲਣੇ ਕੀ ਕਸਮ ਖਾਈ ਹੈ। ਸਾਹਮਣਿਓਂ ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ। ਉਹ ਮੀਂਹ ਆ ਰਿਹਾ ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਂਦਾ ਜਾਣਾ ਕਿੱਥੇ ਐ। ਡਾਕੀਏ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ। ਜਾਣਾ ਉਹ ਜਾਣਾ ਤਾਂ ਕਿਤੇ ਵੀ ਨਹੀਂ। ਤੁਸੀਂ ਚੱਲੋ ਮੀਂਹ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ। ਖਚਰੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ। ਕਾਹਲੀ ਕਾਹਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਐ ਭਲਾ। ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ। ਪਿੰਡ ਤੋਂ ਦੂਰ ਮੜੀਆਂ ਵਾਲੇ ਡੋਬੇ ਵੱਲ ਉਹ ਬੰਦਾ ਮੁੜ ਪਿਆ। ਕਿਉਂ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿੱਚ ਕੋਈ ਜਿਉਂਦਾ ਬੰਦਾ ਵੀ ਹੋਵੇ। ਚਿੜੀ ਬਣਿਆ ਰੱਬ ਹੱਸ ਪਿਆ। ਇੱਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲੱਗਦਾ ਕਿ ਉਹ ਜਿਉਂਦੇ ਵੀ ਸਨ। ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਉਹ ਬੰਦਾ ਡੋਬੇ ਦੇ ਕੰਢੇ ਉੱਤੇ ਪਹੁੰਚ ਗਿਆ। ਡੋਬੇ ਵਿੱਚ ਭੰਬੂਲ ਖਿਲੇ ਹੋਏ ਸਨ। ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿੱਚ ਖਿੜ ਗਿਆ। ਉਸਨੇ ਲਰਜਾ ਕੇ ਆਪਣੇ ਧੋਰ ਅੰਦਰਲੇ ਬੋਲਾਂ ਰਾਹੀਂ ਗਾਇਆ ਕਿ ਮੈਨੇ ਤੁਮ ਕੋ ਨਾ ਮਿਲਣੇ ਕੀ ਕਸਮ ਖਾਈ ਹੈ। ਡੋਬੇ ਵਿੱਚ ਬਗਲੇ ਚੁਗਲ ਕਦਮੀ ਕਰਦੇ ਫਿਰ ਰਹੇ ਸਨ। ਕੁਝ ਬੋਲ ਵੀ ਰਹੇ ਸਨ। ਉਸਨੂੰ ਲੱਗਿਆ ਕਹਿ ਰਹੇ ਹੋਣ ਚੰਗਾ ਚੰਗਾ ਚੰਗਾ। ਡੋਬੇ ਦੇ ਕਸਮੈਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕੁਤਾੜੀਆਂ ਨਿਕਲ ਗਈਆਂ ਸਨ। ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠ ਕੇ ਡੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਿਲਾ ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਝ ਨ੍ਰਿਤ ਕਰ ਰਹੇ ਹਨ। ਜਿਵੇਂ ਸੱਚੀ ਮੁੱਚੀ ਦੇ ਹੋਣ। ਤੇ ਇਹਨਾਂ ਹੱਥਾਂ ਦੀ ਇੰਨ ਬਿੰਨ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹਨੂੰ ਇਹ ਕੋਈ ਬਹੁਤ ਵੱਡੀ ਕਰਾਮਾਤ ਲੱਗਦੀ ਸੀ। ਫਿਰ ਉਸਨੇ ਪਾਣੀ ਦਾ ਉੱਜਵਲ ਭਰ ਕੇ ਭੰਬੂਲਾਂ ਤੇ ਸੁੱਟਿਆ ਉਹ ਨੱਚ ਉੱਠੇ ਉਹ ਗਾਉਣ ਲੱਗ ਪਿਆ। ਸੂਰਜਾਂ ਦੀ ਜਿੰਦ ਮੇਰੀ ਬੱਦਲਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ, ਪੱਤਿਆਂ ਦੀ ਜਿੰਦ ਮੇਰੀ, ਪਾਉਣਾ ਦੀ ਜਿੰਦ ਮੇਰੀ, ਮੈਨੇ ਤੁਮ ਕੋ ਨਾ ਮਿਲਣੇ ਕੀ ਕਸਮ ਖਾਈ ਹੈ।

[10:43]ਬਹਾਰ ਨੇ ਜਿਵੇਂ ਆਗਿਆ ਆਖ ਸਿਰ ਨਿਵਾ ਦਿੱਤਾ। ਚਿੜੀ ਬਣਿਆ ਰੱਬ ਸੋਚ ਰਿਹਾ ਸੀ। ਉਪਰ ਸਵਰਗ ਜਾਇਆ ਜਾਵੇ ਕਿ ਨਾ। ਦੋਸਤੋ ਇਹ ਸੀ ਦਲੀਪ ਕੌਰ ਟਿਵਾਣਾ ਦੀ ਕਲਮ ਤੋਂ ਕਹਾਣੀ ਰੱਬ ਤੇ ਰੁੱਤਾਂ। ਜੇ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨਾ। ਅਗਲੀ ਵਾਰੀ ਫਿਰ ਇੱਕ ਨਵੀਂ ਕਹਾਣੀ ਜਾਂ ਕਵਿਤਾ ਦੇ ਨਾਲ ਬਹੁਤ ਜਲਦੀ ਮਿਲਦੇ ਹਾਂ ਜੀ ਤੱਤ ਤੱਕ ਲਈ ਸਤਿ ਸ਼੍ਰੀ ਅਕਾਲ।

Need another transcript?

Paste any YouTube URL to get a clean transcript in seconds.

Get a Transcript