Thumbnail for null by null

10m 28s1,697 words~9 min read
YouTube auto captions
Transcript source

YouTube auto captions

This transcript was extracted from YouTube's auto-generated caption track. The transcript below is server-rendered so it can be read, searched, cited, and shared without opening the original YouTube player.

Use this transcript
Related transcript hubs

[0:00]ਹੈਲੋ ਐਂਡ ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਬਾਰਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਸੁਜਾਨ ਸਿੰਘ ਜੀ ਦੀ ਲਿਖੀ ਕਹਾਣੀ ਜਿਸ ਦਾ ਨਾਂ ਹੈ ਸਾਂਝ। ਤੇ ਵਿਦਿਆਰਥੀਓ, ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਹੈ ਤੇ ਇਹ ਕਹਾਣੀ ਕਿਹੜੀ ਸਾਂਝ ਦੇ ਆਧਾਰਿਤ ਹੈ ਉਸ ਦੀ ਗੱਲ ਅਸੀਂ ਕਰਾਂਗੇ। ਤੇ ਇਹ ਕਹਾਣੀ ਇੱਕ ਪ੍ਰੋਫੈਸਰ ਜਿਸ ਦਾ ਨਾਂ ਹੈ ਪ੍ਰੋਫੈਸਰ ਐਮ ਐਲ ਮਲਹੋਤਰਾ ਅਤੇ ਇੱਕ ਲਾਲ ਚੀਰੇ ਵਾਲੇ ਲਾਲ ਪੱਗ ਵਾਲੇ ਸਾਈਕਲ ਸਵਾਰ ਵਿਚਕਾਰ ਪਈ ਹਮਦਰਦੀ ਦੀ ਸਾਂਝ ਤੇ ਆਧਾਰਿਤ ਹੈ। ਤੇ ਕਹਾਣੀ ਦੇ ਸ਼ੁਰੂ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਪ੍ਰੋਫੈਸਰ ਐਮ ਐਲ ਮਲਹੋਤਰਾ ਕਾਲਜ ਤੋਂ ਸਾਈਕਲ ਤੇ ਕੁਝ ਸੋਚਦਾ ਸੋਚਦਾ ਨਿਕਲਦਾ ਹੈ। ਤੇ ਉਹ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਦੇਰ ਤੱਕ ਰੇੜਦਾ ਹੈ ਤੇ ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨੇ ਨਵੀਂ ਨਵੀਂ ਸਾਈਕਲ ਚਲਾਉਣੀ ਸਿੱਖੀ ਹੈ। ਪਰ ਉਸ ਨੂੰ ਸਾਈਕਲ ਚਲਾਉਂਦਿਆਂ ਲਗਭਗ 30 ਸਾਲ ਹੋ ਚੁੱਕੇ ਹਨ ਤੇ ਹੁਣ ਜੇਠ ਦਾ ਮਹੀਨਾ ਦੁਪਹਿਰ ਦਾ ਸਮਾਂ ਗਰਮੀ ਕਾਫੀ ਜ਼ਿਆਦਾ ਹੈ ਤੇ ਪ੍ਰੋਫੈਸਰ ਨੂੰ ਪਸੀਨਾ ਵੀ ਆ ਰਿਹਾ ਹੁੰਦਾ ਹੈ। ਤੇ ਉਸ ਨੂੰ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ ਯਾਦ ਆਉਂਦੀ ਹੈ ਤੇ ਇਹ ਕਵਿਤਾ ਦਾ ਕੀ ਨਾਂ ਹੈ? ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ। ਤੇ ਕਵਿਤਾ ਦੇ ਅੰਤ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਜਿਹੜਾ ਬੰਦਾ ਮਿਹਨਤ ਕਰਕੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਤੇ ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਉਸ ਚੋਟੀ ਤੇ ਮਿਲਦੇ ਹਨ। ਤੇ ਇਹ ਬਹੁਤ ਹੀ ਮੋਟੀਵੇਸ਼ਨਲ ਕਵਿਤਾ ਹੈ ਜਿਹੜੀ ਉਸ ਨੂੰ ਯਾਦ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਪ੍ਰੋਫੈਸਰ ਇਹ ਸੋਚਦਾ ਹੈ ਕਿ ਸ਼ਾਇਦ ਉਹ ਜੀਵਨ ਦੀ ਚੋਟੀ ਤੇ ਹਾਲੇ ਪਹੁੰਚਿਆ ਹੀ ਨਾ ਹੋਵੇ। ਯਾ ਉਹ ਜੀਵਨ ਦੀ ਚੋਟੀ ਵਿੱਚ ਪਹੁੰਚ ਗਿਆ ਹੋਵੇ ਪਰ ਉਸ ਦੀ ਉਡੀਕ ਕਰਦੇ ਖੰਭ ਉਸ ਲਈ ਨਾ ਆਏ ਹੋਣ ਤੇ ਇਹ ਇਹ ਸੋਚਦਾ ਸੋਚਦਾ ਉਹ ਸਾਈਕਲ ਚਲਾ ਰਿਹਾ ਹੁੰਦਾ ਹੈ। ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੋਈ ਵੀ ਪਹਾੜੀ ਭਾਵੇਂ ਜਿੰਨੀ ਮਰਜ਼ੀ ਉੱਚੀ ਹੋਵੇ ਉਸਦਾ ਅੰਤ ਜ਼ਰੂਰ ਹੁੰਦਾ ਹੈ। ਤੇ ਹੁਣ ਕੀ ਹੁੰਦਾ ਹੈ ਕਿ ਉਹ ਸਾਈਕਲ ਚਲਾ ਰਿਹਾ ਹੁੰਦਾ ਹੈ ਤੇ ਉਦੋਂ ਇੱਕ ਲਾਲ ਚੀਰੇ ਵਾਲਾ ਲਾਲ ਪੱਗ ਵਾਲਾ ਸਾਈਕਲ ਸਵਾਰ ਉਸਦੇ ਅੱਗੋਂ ਦੀ ਲੰਘ ਜਾਂਦਾ ਹੈ ਮੀਨਸ ਕਿ ਉਸਦੇ ਅੱਗੇ ਲੰਘ ਜਾਂਦਾ ਹੈ। ਤੇ ਹੁਣ ਪ੍ਰੋਫੈਸਰ ਨੂੰ ਇਹ ਖਿਆਲ ਆਉਂਦਾ ਹੈ ਕਿ ਜਿਹੜੀ ਸਾਈਕਲ ਹੈ ਉਹ ਗਰੀਬਾਂ ਦੀ ਸਵਾਰੀ ਹੈ ਤੇ ਉਸ ਤੋਂ ਬਾਅਦ ਉਸਨੂੰ ਇੱਕ ਭਾਰਤੀ ਲੀਡਰ ਇੱਕ ਨੇਤਾ ਦਾ ਬਿਆਨ ਚੇਤੇ ਆਉਂਦਾ ਹੈ ਕਿ ਦੂਜੇ ਦੇਸ਼ਾਂ ਵਿੱਚ ਸਪੂਤਨਿਕਾਂ। ਸਪੂਤਨਿਕਾ ਆਰਟੀਫਿਸ਼ੀਅਲ ਸੈਟੇਲਾਈਟਸ ਨੂੰ ਕਿਹਾ ਗਿਆ ਕਿ ਦੂਜੇ ਦੇਸ਼ਾਂ ਵਿੱਚ ਸਪੂਤਨਿਕਾ ਵਾਈਟ ਚਾਰਜਾਂ ਜਾਂ ਘੱਟੋ ਘੱਟ ਕਾਰਾਂ ਦਾ ਯੁਗ ਆ ਗਿਆ ਪਰ ਭਾਰਤ ਮਸੀ ਅਲੀ ਸਾਈਕਲ ਯੁਗ ਤੱਕ ਪਹੁੰਚਿਆ। ਤੇ ਫਿਰ ਉਹ ਇਹ ਸੋਚਦਾ ਹੈ ਕਿ ਭਾਰਤ ਵਿੱਚ ਸਾਈਕਲ ਵੀ ਬਹੁਤ ਹੀ ਘੱਟ ਲੋਕਾਂ ਕੋਲ ਹੈ ਤੇ ਭਾਰਤ ਸਾਈਕਲ ਯੁਗ ਵਿੱਚ ਵੀ ਨਹੀਂ ਪਹੁੰਚਿਆ ਤੇ ਉਸ ਨੂੰ ਇਹ ਲੱਗਦਾ ਹੈ ਕਿ ਜਿਹੜਾ ਸਾਈਕਲ ਕਾਲ ਹੈ ਭਾਰਤ ਦੀ ਗਰੀਬੀ ਦਾ ਸੂਚਕ ਹੈ। ਤੇ ਉਸ ਤੋਂ ਬਾਅਦ ਉਸ ਨੂੰ ਆਪਣੀ ਗਰੀਬੀ ਦਾ ਵੀ ਅਹਿਸਾਸ ਹੁੰਦਾ ਹੈ। ਕਿਉਂ ਹੁੰਦਾ ਹੈ ਕਿਉਂਕਿ ਉਸਨੂੰ ਲੈਕਚਰਾਰੀ ਬੁੱਢੇ ਬਾਰੇ ਬੁੱਢੇ ਬਾਰੇ ਦਾ ਅਰਥ ਹੈ ਕਿ ਉਸਨੂੰ ਬਹੁਤ ਹੀ ਲੇਟ ਵੱਡੀ ਉਮਰ ਵਿੱਚ ਲੈਕਚਰਾਰੀ ਮਿਲੀ ਸੀ। ਵੱਡੀ ਉਮਰ ਵਿੱਚ ਨੌਕਰੀ ਮਿਲੀ ਸੀ ਤੇ ਉਸਨੂੰ ਮੁੱਢਲੀ ਤਨਖਾਹ ਤੇ ਸਟਾਰਟਿੰਗ ਸੈਲਰੀ ਤੇ ਨੌਕਰੀ ਮਿਲੀ ਸੀ ਤੇ ਉਸਦੀ ਟੱਬਰਦਾਰੀ ਕਾਫੀ ਵੱਡੀ ਸੀ, ਉਸਦਾ ਪਰਿਵਾਰ ਕਾਫੀ ਵੱਡਾ ਸੀ। ਤੇ ਇਸ ਕਰਕੇ ਉਸ ਕੋਲ ਹਮੇਸ਼ਾ ਪੈਸਿਆਂ ਦੀ ਦਿੱਕਤ ਰਹਿੰਦੀ ਸੀ ਤੇ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੁੰਦਾ ਸੀ ਤੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਬੁੱਢੀ ਮਾਈ ਉਸ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੂੰ ਰੋਕਦੀ ਹੈ। ਪਰ ਜਿਹੜਾ ਸਾਈਕਲ ਸਵਾਰ ਹੈ ਉਹ ਅੱਗੇ ਲੰਘ ਜਾਂਦਾ ਹੈ ਤੇ ਪ੍ਰੋਫੈਸਰ ਇਹ ਸੋਚਦਾ ਹੈ ਕਿ ਬੁੱਢੀ ਮਾਈ ਨੂੰ ਤਾਂ ਸ਼ਹਿਰ ਤੱਕ ਹੀ ਜਾਣਾ ਹੋਏਗਾ ਜੋ ਕਿ ਮਸਾ ਇੱਕ ਮੀਲ ਦੀ ਦੂਰੀ ਤੇ ਹੈ ਕਿ ਥੋੜੀ ਥੋੜੀ ਜੀ ਦੂਰ ਉਸਨੇ ਜਾਣਾ ਹੈ। ਤੇ ਉਸਨੂੰ ਉਹ ਲਾਲ ਚੀਰੇ ਵਾਲਾ ਸਾਈਕਲ ਸਵਾਰ ਪੱਥਰ ਦਿੰਦਾ ਹੈ ਕਿਉਂਕਿ ਉਹ ਰੁਕਿਆ ਹੀ ਨਹੀਂ ਤੇ ਫਿਰ ਉਹ ਬੁੱਢੀ ਮਾਈ ਕੋਲ ਰੁਕਦਾ ਹੈ, ਪ੍ਰੋਫੈਸਰ ਰੁਕਦਾ ਹੈ ਤੇ ਉਸ ਤੋਂ ਪੁੱਛਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ। ਤੇ ਬੁੱਢੀ ਮਾਈ ਕਹਿੰਦੀ ਹੈ ਕਿ ਉਸਨੇ ਸਹੇੜੇ ਜਾਣਾ ਹੈ ਜੋ ਕਿ ਤਿੰਨ ਕੋਹ ਦੀ ਦੂਰੀ ਤੇ ਹੈ ਤੇ ਵਿਦਿਆਰਥੀਓ ਅੱਜ ਕੱਲ ਜਿਹੜਾ ਅਸੀਂ ਰਸਤਾ ਹੈ ਉਹ ਕਿਲੋਮੀਟਰ ਵਿੱਚ ਨਾਪਦੇ ਹਾਂ ਤੇ ਉਸ ਤੋਂ ਪਹਿਲਾਂ ਅਸੀਂ ਮੀਲਾਂ ਵਿੱਚ ਨਾਪਦੇ ਸੀ ਮੈਜ਼ਰ ਕਰਦੇ ਸੀ। ਤੇ ਉਸ ਤੋਂ ਪਹਿਲਾਂ ਕੋਹ ਦੀ ਵਰਤੋਂ ਹੁੰਦੀ ਸੀ ਕਿ ਪਹਿਲਾਂ ਅਸੀਂ ਰਸਤਾ ਜਾਂ ਫਾਸਲਾ ਕੋਹਾਂ ਵਿੱਚ ਨਾਪਦੇ ਸੀ ਤੇ ਬੁੱਢੀ ਮਾਈ ਨੇ ਸਹੇੜੇ ਜਾਣਾ ਹੈ ਜੋ ਕਿ ਤਿੰਨ ਕੋਹ ਦੀ ਦੂਰੀ ਤੇ ਹੈ। ਤੇ ਬੁੱਢੀ ਮਾਈ ਨੇ ਕਿਹਾ ਕਿ ਸਹੇੜਾ ਬਾਗਾਂ ਵਾਲੇ ਦੇ ਕੋਲ ਹੈ ਤੇ ਹੁਣ ਬੁੱਢੀ ਮਾਈ ਦਾ ਸਰੀਰ ਉਹ ਸੁੱਕਾ ਹੋਇਆ ਸੀ। ਉਸਨੂੰ ਚੰਗੀ ਤਰ੍ਹਾਂ ਦਿਸਦਾ ਵੀ ਨਹੀਂ ਸੀ, ਉਸਦੇ ਪੈਰ ਵੀ ਨੰਗੇ ਸਨ ਤੇ ਉਸਨੇ ਚੱਪਲਾਂ ਵੀ ਨਹੀਂ ਸਨ ਪਾਈਆਂ ਹੋਈਆਂ ਤੇ ਉਸਦੀ ਕਾਲੀ ਗੰਦੀ ਸੁੱਧਣ ਨੂੰ ਸਲਵਾਰ ਨੂੰ ਰੰਗ ਬਿਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ। ਤੇ ਉਸਦਾ ਕੁੜਤਾ ਇੰਨਾ ਮੈਲਾ ਸੀ ਕਿ ਉਸਦਾ ਰੰਗ ਵੀ ਪਛਾਣਿਆ ਨਹੀਂ ਸੀ ਜਾ ਰਿਹਾ ਤੇ ਉਸਦੇ ਸਿਰ ਤੇ ਬਟੇਰਿਆਂ ਦੇ ਜਾਲ ਵਰਗੀ ਤੰਦੋ ਤੰਦ ਚੁੰਨੀ ਪਾਟੀ ਹੋਈ ਚੁੰਨੀ ਸੀ ਤੇ ਪ੍ਰੋਫੈਸਰ ਨੇ ਬੁੱਢੀ ਮਾਈ ਨੂੰ ਕਿਹਾ ਕਿ ਮੈਂ ਸ਼ਹਿਰ ਤੱਕ ਜਾਣਾ ਜਾਣਾ ਹੈ ਜੋ ਕਿ ਪੌਣਾ ਕੋਹ ਦੀ ਦੂਰੀ ਤੇ ਹੈ। ਤੇ ਹੁਣ ਪ੍ਰੋਫੈਸਰ ਨੇ ਥੋੜੀ ਦੂਰ ਜਾਣਾ ਹੈ ਪਰ ਬੁੱਢੀ ਮਾਈ ਨੇ ਕਾਫੀ ਅੱਗੇ ਜਾਣਾ ਹੈ ਤੇ ਬੁੱਢੀ ਮਾਈ ਕਹਿੰਦੀ ਹੈ ਕਿ ਮੈਨੂੰ ਉੱਥੇ ਤੱਕ ਹੀ ਲੈ ਚੱਲ ਤੇ ਫਿਰ ਕੀ ਹੁੰਦਾ ਪ੍ਰੋਫੈਸਰ ਬੁੱਢੀ ਮਾਈ ਨੂੰ ਸਾਈਕਲ ਦੇ ਪਿੱਛੇ ਬਿਠਾਉਂਦਾ ਹੈ ਤੇ ਉਸ ਦਾ ਥੈਲਾ ਜਿਸ ਵਿੱਚ ਇੱਕ ਡੱਬੀਦਾਰ ਖੇਸ ਹੁੰਦਾ ਹੈ ਤੇ ਉਹ ਆਪਣੀ ਸਾਈਕਲ ਦੇ ਹੈਂਡਲ ਤੇ ਲਟਕਾਉਂਦਾ ਹੈ ਤੇ ਬੁੱਢੀ ਮਾਈ ਨੂੰ ਸਾਈਕਲ ਤੇ ਬਿੱਠੇ ਪਿੱਛੇ ਬਿਠਾ ਕੇ ਚੱਲ ਪੈਂਦਾ ਹੈ।

[5:25]ਤੇ ਪਹਿਲਾਂ ਪ੍ਰੋਫੈਸਰ ਨੂੰ ਇਹ ਖਿਆਲ ਆਉਂਦਾ ਹੈ ਕਿ ਉਹ ਬੁੱਢੀ ਮਾਈ ਨੂੰ ਆਪਣੇ ਘਰ ਲੈ ਜਾਵੇ ਪਰ ਉਹ ਆਰਥਿਕ ਮੰਦਹਾਲੀ ਕਰਕੇ ਬੇਵਸ ਹੁੰਦਾ ਹੈ ਤੇ ਵੈਸੇ ਹੀ ਉਸਦੇ ਖਰਚੇ ਪੂਰੇ ਨਹੀਂ ਪੈ ਰਹੇ ਤੇ ਇਸ ਕਰਕੇ ਉਹ ਬੇਵਸ ਹੁੰਦਾ ਹੈ। ਤੇ ਉਹ ਇਹ ਸੋਚਦਾ ਹੈ ਕਿ ਮਾਈ ਨੂੰ ਬੱਸ ਵਿੱਚ ਬਿਠਾ ਦੇਵੇ ਪਰ ਉਸਦੀ ਜੇਬ ਵਿੱਚ ਸਿਰਫ ਤਿੰਨ ਨਵੇਂ ਪੈਸੇ ਸਨ ਜੋ ਕਿ ਕਿਰਾਏ ਲਈ ਵੀ ਪੂਰੇ ਨਹੀਂ ਸਨ ਤੇ ਉਹ ਉਸ ਤੋਂ ਬਾਅਦ ਉਸ ਨੂੰ ਆਪਣੇ ਪੁੱਤਰ ਦਿਨੇਸ਼ ਦਾ ਖਿਆਲ ਆਉਂਦਾ ਹੈ ਜੋ ਕਿ ਰਸ ਦੀ ਮੰਗ ਕਰ ਰਿਹਾ ਹੈ। ਤੇ ਰਸ ਦੀ ਕੀਮਤ ਕਿੰਨੀ ਹੈ? ਰਸ ਦੀ ਕੀਮਤ ਹੈ ਤਿੰਨ ਨਵੇਂ ਪੈਸੇ ਤੇ ਆਪਣੇ ਪੁੱਤਰ ਦੀ ਰਸ ਦੀ ਮੰਗ ਕਰਕੇ ਵੀ ਉਹ ਸੋਚਾਂ ਵਿੱਚ ਪਿਆ ਹੁੰਦਾ ਹੈ। ਤੇ ਉਹ ਮਾਈ ਨੂੰ ਬੱਸ ਦੇ ਕਿਰਾਏ ਲਈ ਕਿਸੇ ਹੋਰ ਤੋਂ ਪੈਸੇ ਮੰਗ ਕੇ ਦੇਣ ਬਾਰੇ ਸੋਚਦਾ ਹੈ ਪਰ ਉਹ ਇਹ ਵੀ ਅਜਿਹਾ ਵੀ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਆਪਣੀਆਂ ਸਲਾਮਾਂ ਖੁੱਸ ਜਾਣ ਦਾ ਡਰ ਹੁੰਦਾ ਹੈ। ਤੇ ਉਸ ਤੋਂ ਬਾਅਦ ਉਹ ਆਪ ਉਸਨੂੰ ਉਸਦੇ ਪਿੰਡ ਛੱਡ ਆਉਣ ਬਾਰੇ ਸੋਚਦਾ ਹੈ ਪਰ ਉਸਨੇ ਰੋਟੀ ਵੀ ਨਹੀਂ ਖਾਈ ਹੋਈ ਸੀ ਤੇ ਥਕਾਵਟ ਕਾਰਨ ਉਸ ਕੋਲੋਂ ਪੜ੍ਹਾਉਣ ਵਾਸਤੇ ਪੜ੍ਹ ਲਿਖ ਵੀ ਨਹੀਂ ਸੀ ਹੋਣਾ। ਤੇ ਫਿਰ ਉਹ ਜੇਬ ਵਿੱਚ ਪਏ ਪੈਸਿਆਂ ਨਾਲ ਬੁੱਢੀ ਮਾਈ ਦੀ ਮਦਦ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਚੇਤਾ ਆਉਂਦਾ ਹੈ ਕਿ ਉਸਨੇ ਧੋਬੀ ਦੀ ਧੁਆਈ ਵੀ ਦੇਣੀ ਹੈ ਤੇ ਇਸ ਤਰ੍ਹਾਂ ਪ੍ਰੋਫੈਸਰ ਚਾਹੁੰਦਿਆਂ ਹੋਇਆਂ ਵੀ ਬੁੱਢੀ ਮਾਈ ਦੀ ਮਦਦ ਨਹੀਂ ਕਰ ਸਕਿਆ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਸ਼ਹਿਰ ਆ ਜਾਂਦਾ ਹੈ ਤੇ ਪ੍ਰੋਫੈਸਰ ਮਾਈ ਨੂੰ ਉਤਾਰਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਬੱਸ ਆ ਜਾਂਦੀ ਹੈ ਤੇ ਬੱਸ ਚਲੇ ਵੀ ਜਾਂਦੀ ਹੈ। ਤੇ ਹੁਣ ਜਿਹੜਾ ਪ੍ਰੋਫੈਸਰ ਹੈ ਜਦੋਂ ਘਰ ਵਾਪਸ ਜਾਣ ਲਈ ਸਾਈਕਲ ਮੋੜਦਾ ਹੈ ਤਾਂ ਉਸ ਸਮੇਂ ਲਾਲ ਚੀਰੇ ਵਾਲਾ ਨੌਜਵਾਨ ਜਿਹੜਾ ਪਹਿਲਾਂ ਅੱਗੇ ਲੰਘ ਚੁੱਕਾ ਸੀ ਵਾਪਸ ਆ ਜਾਂਦਾ ਹੈ ਤੇ ਉਹ ਬੁੱਢੀ ਮਾਈ ਨੂੰ ਕੀ ਕਹਿੰਦਾ ਹੈ ਤੇ ਉਹ ਬੁੱਢੀ ਮਾਈ ਨੂੰ ਕਹਿੰਦਾ ਹੈ ਆ ਗਈ ਹੈ ਮਾਂ ਛੇਤੀ ਆ ਗਈਆਂ ਮੇਰਾ ਕੰਮ ਛੇਤੀ ਹੀ ਮੁੱਕ ਗਿਆ। ਮੈਂ ਬਾਗਾਂ ਵਾਲੇ ਤੱਕ ਜਾਣਾ ਤੈਨੂੰ ਸਹੇ ਤੈਨੂੰ ਸਹੇੜੇ ਛੱਡ ਆਉਂਦਾ ਹਾਂ ਤੇ ਹੁਣ ਕੀ ਹੋਇਆ ਕਿ ਜਿਹੜਾ ਸਾਈਕਲ ਸਵਾਰ ਹੈ ਉਸਨੇ ਕਿਸੇ ਕੰਮ ਜਾਣਾ ਸੀ ਤੇ ਇਸ ਕਰਕੇ ਉਹ ਪਹਿਲਾਂ ਛੇਤੀ ਛੇਤੀ ਸਾਈਕਲ ਲੈ ਕੇ ਅੱਗੇ ਚਲਾ ਗਿਆ ਸੀ ਤੇ ਬੁੱਢੀ ਮਾਈ ਦੇ ਰੁਕਣ ਦੇ ਬਾਅਦ ਵੀ ਉਹ ਪਹਿਲਾਂ ਨਾ ਰੁਕਿਆ ਤੇ ਹੁਣ ਆਪਣਾ ਕੰਮ ਖਤਮ ਖਤਮ ਕਰਨ ਤੋਂ ਬਾਅਦ ਉਹ ਬੁੱਢੀ ਮਾਈ ਨੂੰ ਲੈਣ ਲਈ ਵਾਪਸ ਆਇਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ? ਤੇ ਉਸ ਤੋਂ ਬਾਅਦ ਕੀ ਹੋਇਆ ਪ੍ਰੋਫੈਸਰ ਨੇ ਬੁੱਢੀ ਮਾਈ ਨੂੰ ਲਾਲ ਚੀਰੇ ਵਾਲੇ ਦੀ ਸਾਈਕਲ ਤੇ ਬਿਠਾਇਆ ਤੇ ਉਸ ਦਾ ਥੈਲਾ ਸਾਈਕਲ ਦੇ ਅੱਗੇ ਟੰਗ ਦਿੱਤਾ ਵੀ ਲਾਲ ਚੀਰੇ ਵਾਲੇ ਦੀ ਸਾਈਕਲ ਦੇ ਅੱਗੇ ਟੰਗ ਦਿੱਤਾ ਤੇ ਹੁਣ ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਨੂੰ ਇਸ ਤਰ੍ਹਾਂ ਦੇਖਿਆ ਕਿ ਜਿਸ ਨੂੰ ਉਹ ਓਪਰਾ ਹੀ ਸਮਝਦਾ ਸੀ। ਉਹ ਉਸਦਾ ਕੋਈ ਆਪਣਾ ਹੀ ਨਿਕਲ ਨਿਕਲ ਆਇਆ ਹੋਏ ਤੇ ਇਸ ਤਰ੍ਹਾਂ ਬਿਨਾਂ ਬੋਲਿਆਂ ਹੀ ਪ੍ਰੋਫੈਸਰ ਅਤੇ ਲਾਲ ਚੀਰੇ ਵਾਲੇ ਵਿਚਕਾਰ ਹਮਦਰਦੀ ਦੀ ਸਾਂਝ ਆ ਪੈ ਜਾਂਦੀ ਹੈ ਤੇ ਪ੍ਰੋਫੈਸਰ ਨੂੰ ਇਹ ਲੱਗਦਾ ਹੈ ਕਿ ਉਸਨੇ ਆਪਣਾ ਘਾਟਾ ਪੂਰਾ ਕਰ ਲਿਆ ਹੋਵੇ। ਕਿਹੜਾ ਘਾਟਾ ਕਿ ਪ੍ਰੋਫੈਸਰ ਦਾ ਮਨ ਸੀ ਕਿ ਉਹ ਬੁੱਢੀ ਮਾਈ ਨੂੰ ਉਸਦੇ ਪਿੰਡ ਛੱਡ ਆਵੇ ਤੇ ਉਸ ਜਾਂ ਉਸ ਨੂੰ ਬੱਸ ਵਿੱਚ ਬਿਠਾਵੇ ਤੇ ਇਸ ਤਰ੍ਹਾਂ ਉਸਦੀ ਮਦਦ ਕਰੇ ਪਰ ਉਹ ਆਪਣੀਆਂ ਮਜਬੂਰੀਆਂ ਕਰਕੇ ਉਹ ਅਜਿਹਾ ਨਾ ਕਰ ਸਕਿਆ ਤੇ ਜਦੋਂ ਸਾਈਕਲ ਸਵਾਰ ਵਾਪਸ ਆ ਗਿਆ ਤੇ ਉਸਨੇ ਬੁੱਢੀ ਮਾਈ ਨੂੰ ਇਹ ਕਹਿ ਦਿੱਤਾ ਕਿ ਉਸਨੂੰ ਉਸਦੇ ਪਿੰਡ ਤੱਕ ਛੱਡ ਆਉਂਦਾ ਤਾਂ ਪ੍ਰੋਫੈਸਰ ਨੂੰ ਇਹ ਲੱਗਦਾ ਹੈ ਉਸਦਾ ਘਾਟਾ ਪੂਰਾ ਹੋ ਗਿਆ ਤੇ ਇਸ ਤਰ੍ਹਾਂ ਕਹਾਣੀ ਖਤਮ ਹੋ ਜਾਂਦੀ ਹੈ। ਤੇ ਵਿਦਿਆਰਥੀਓ ਹੁਣ ਗੱਲ ਕਰਾਂਗੇ ਕਿ ਇਹ ਕਹਾਣੀ ਕਿਹੜੀ ਸਾਂਝ ਦੇ ਆਧਾਰਿਤ ਹੈ ਤੇ ਇਸ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ ਤੇ ਇਹ ਕਹਾਣੀ ਮਨੁੱਖ ਪ੍ਰਤੀ ਹਮਦਰਦੀ ਦੀ ਸਾਂਝ ਤੇ ਆਧਾਰਿਤ ਹੈ ਤੇ ਇਸ ਕਹਾਣੀ ਵਿੱਚ ਪ੍ਰੋਫੈਸਰ ਐਮ ਐਲ ਮਲਹੋਤਰਾ ਅਤੇ ਲਾਲ ਚੀਰੇ ਵਾਲੇ ਵਿਚਕਾਰ ਹਮਦਰਦੀ ਦੀ ਸਾਂਝ ਪੈ ਜਾਂਦੀ ਹੈ। ਦੋਹਾਂ ਦੇ ਮਨਾਂ ਵਿੱਚ ਬੁੱਢੀ ਮਾਈ ਦੀ ਬੁੱਢੀ ਮਾਈ ਲਈ ਹਮਦਰਦੀ ਹੈ ਤੇ ਇਸ ਕਹਾਣੀ ਦਾ ਕੀ ਵਿਸ਼ਾ ਹੈ? ਇਸ ਕਹਾਣੀ ਵਿੱਚ ਲੋੜਵੰਦਾਂ ਦੇ ਦੁੱਖਾਂ ਨੂੰ ਆਪਸੀ ਭਾਈਚਾਰਕ ਸਾਂਝ ਦੁਆਰਾ ਵੰਡਣ ਦੀ ਭਾਵਨਾ ਨੂੰ ਪੇਸ਼ ਕੀਤਾ ਗਿਆ ਹੈ। ਤੇ ਇਸ ਕਹਾਣੀ ਵਿੱਚ ਪ੍ਰੋਫੈਸਰ ਦੇ ਪਾਤਰ ਰਾਹੀਂ ਇੱਕ ਸਧਾਰਨ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਵੀ ਪੇਸ਼ ਕੀਤਾ ਗਿਆ ਹੈ ਜੋ ਕਿ ਮਜਬੂਰੀਆਂ ਤੇ ਆਰਥਿਕ ਤੰਗੀ ਕਾਰਨ ਚਾਹੁੰਦਿਆਂ ਹੋਇਆਂ ਵੀ ਲੋੜਵੰਦਾਂ ਦੀ ਮਦਦ ਨਹੀਂ ਕਰ ਸਕਦਾ। ਜਿਵੇਂ ਕਿ ਅਸੀਂ ਇਸ ਕਹਾਣੀ ਵਿੱਚ ਦੇਖਿਆ ਕਿ ਪ੍ਰੋਫੈਸਰ ਆਪਣੀਆਂ ਮਜਬੂਰੀਆਂ ਕਾਰਨ ਬੁੱਢੀ ਮਾਈ ਨੂੰ ਚਾਹੁੰਦਿਆਂ ਹੋਇਆ ਵੀ ਉਸਦੇ ਪਿੰਡ ਤੱਕ ਨਹੀਂ ਛੱਡ ਕੇ ਆ ਸਕਿਆ। ਪਿਆਰੇ ਵਿਦਿਆਰਥੀਓ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਅਗਲੇ ਵੀਡੀਓ ਵਿੱਚ ਅਸੀਂ ਇਸ ਕਹਾਣੀ ਦੇ ਪ੍ਰਸ਼ਨ ਉੱਤਰ ਕਰਾਂਗੇ ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।

Need another transcript?

Paste any YouTube URL to get a clean transcript in seconds.

Get a Transcript