[0:00]ਹੈਲੋ ਐਵਰੀਵਨ, ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ। ਬੀਏ ਸਮੈਸਟਰ ਸਿਕਸ ਪੰਜਾਬੀ ਕੰਪਲਸਰੀ ਦੀ ਵੀਡੀਓ ਸੀਰੀਜ਼ ਅੱਜ ਮੈਂ ਲੌਂਚ ਕਰ ਰਹੀ ਹਾਂ। ਤੁਹਾਡੀ ਪੁਸਤਕ ਦਾ ਨਾਮ ਹੈ ਲੋਕਧਾਰਾ ਦੀ ਭੂਮਿਕਾ। ਵਨ ਬਾਈ ਵਨ ਆਪਾਂ ਚੈਪਟਰ ਕਵਰ ਕਰਾਂਗੇ। ਵੀਡੀਓ ਦੇ ਵਿੱਚ ਬਹੁਤ ਮਿਹਨਤ ਲੱਗੀ ਹੈ ਸੋ ਵੀਡੀਓ ਨੂੰ ਐਂਡ ਤੱਕ ਬਿਨਾ ਸਕਿੱਪ ਕਰੇ ਦੇਖਿਓ ਅਤੇ ਨਾਲ ਹੀ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ। ਚੈਨਲ ਨੂੰ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ। ਜਿਨ੍ਹਾਂ ਨੇ ਟਾਈਮ ਟੇਬਲ ਨੋਟ ਨਹੀਂ ਕੀਤਾ, ਟਾਈਮ ਟੇਬਲ ਵੀ ਕਮਿਊਨਿਟੀ ਪੋਸਟ ਤੇ ਮੈਂ ਪਾਇਆ ਕਿ ਕਿਹੜੇ ਦਿਨ ਕਿਹੜੀ ਵੀਡੀਓ ਆਏਗੀ ਤੇ ਟਾਈਮਿੰਗ ਜਿਹੜੀ ਹੈਗੀ ਹੈ ਸਿਕਸ ਸਮੈਸਟਰ ਦੀ ਰਾਤ ਦੇ 9:00 ਵਜੇ ਹੈ। ਰੋਜ਼ ਤੁਹਾਡੇ ਰਿਗਾਰਡਿੰਗ ਵੀਡੀਓ ਆਇਆ ਕਰੇਗੀ। ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਿਕੋਜ਼ ਕਾਫੀ ਸਾਰੇ ਨੋਟਸ, ਪੀਡੀਐਫਸ, ਅਪਡੇਟਸ ਮੈਂ ਉੱਥੇ ਪਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਤੁਹਾਡਾ ਪਹਿਲਾ ਚੈਪਟਰ ਹੈ ਪਾਠ ਨੰਬਰ ਵਨ ਲੋਕਧਾਰਾ ਪਰਿਭਾਸ਼ਾ ਅਤੇ ਲੱਛਣ। ਲੋਕਧਾਰਾ ਯਾਨੀ ਕਿ ਫੋਕਲੋਰ ਇਹਦੀ ਪਰਿਭਾਸ਼ਾ ਕੀ ਹੈ ਅਤੇ ਲੱਛਣ ਯਾਨੀ ਕਿ ਇਹਦੀਆਂ ਵਿਸ਼ੇਸ਼ਤਾਵਾਂ, ਫੀਚਰਸ ਕੀ ਹੈ। ਸਾਰ ਅਤੇ ਵਿਸ਼ਾ ਵਸਤੂ ਦੀ ਗੱਲ ਕਰੀਏ ਤਾਂ ਤੁਹਾਨੂੰ ਸਾਰ ਵਿਸ਼ਾ ਵਸਤੂ ਦੇ ਵਿੱਚੋਂ ਚੋਇਸ ਆਊਗੀ। ਤੁਸੀਂ ਚਾਹੇ ਵਿਸ਼ਾ ਵਸਤੂ ਲਿਖ ਦੋ ਚਾਹੇ ਸਾਰ ਲਿਖ ਦੋ। ਸਾਰ ਥੋੜ੍ਹਾ ਜਿਹਾ ਵੱਡਾ ਹੁੰਦਾ ਵਿਸ਼ਾ ਵਸਤੂ ਥੋੜ੍ਹਾ ਜਿਹਾ ਛੋਟਾ ਹੁੰਦਾ ਲੇਕਿਨ ਸਾਰ ਅਤੇ ਵਿਸ਼ਾ ਵਸਤੂ ਜਿਵੇਂ ਜੋ ਵੀ ਤੁਸੀਂ ਚੀਜ਼ ਲਿਖਣਾ ਚਾਹੁੰਦੇ ਹੋ ਤੁਸੀਂ ਲਿਖ ਸਕਦੇ ਹੋ ਕਿਉਂਕਿ ਥੋੜ੍ਹਾ ਬਹੁਤਾ ਹੀ ਅੰਤਰ ਇਹਨਾਂ ਦੇ ਵਿੱਚ ਹੁੰਦਾ। ਠੀਕ ਹੈ। ਆਪਾਂ ਉਹ ਕੁਏਸ਼ਚਨ ਕਰਾਂਗੇ ਜਿਹਦੇ ਵਿੱਚ ਤੁਸੀਂ ਅਗਰ ਜਿਵੇਂ ਵੀ ਲਿਖੋਗੇ ਚਾਹੇ ਤੁਹਾਨੂੰ ਸਾਰ ਲਿਖਣਾ ਤਦ ਵੀ ਤੁਸੀਂ ਇਹ ਲਿਖ ਕੇ ਆਇਓ ਵਿਸ਼ਾ ਵਸਤੂ ਲਿਖਣਾ ਤਦ ਵੀ ਤੁਸੀਂ ਇਹੀ ਲਿਖ ਕੇ ਆ ਸਕਦੇ ਹੋ। ਲੋਕਧਾਰਾ ਦਾ ਅਰਥ ਕੀ ਹੈ ਸਭ ਤੋਂ ਪਹਿਲਾਂ ਤਾਂ ਤਾਂ ਇਹ ਆਪਾਂ ਗੱਲ ਕਰੀਏ ਕਿ ਪਰਿਭਾਸ਼ਾ ਤੇ ਲੱਛਣ ਜਿਹੜਾ ਇਹ ਲੇਖ ਹੈਗਾ ਪਹਿਲਾਂ ਆਪਣੇ ਰਾਈਟਰ ਦਾ ਨਾਮ ਲਿਖਣਾ ਡਾਕਟਰ ਭੁਪਿੰਦਰ ਸਿੰਘ ਦਾ ਲਿਖਿਆ ਹੋਇਆ ਲੇਖਕ ਨੇ। ਇਸ ਚੈਪਟਰ ਦਾ ਉਦੇਸ਼ ਕੀ ਹੈਗਾ ਲੋਕਧਾਰਾ ਦੀ ਪਰਿਭਾਸ਼ਾ ਯਾਨੀ ਕਿ ਫੋਕਲੋਰ ਦੀ ਪਰਿਭਾਸ਼ਾ ਡਿਫਾਈਨ ਕਰਨਾ ਉਸਨੂੰ ਅਤੇ ਲੱਛਣ ਯਾਨੀ ਕਿ ਇਹਦੀਆਂ ਵਿਸ਼ੇਸ਼ਤਾਵਾਂ, ਫੀਚਰਸ ਕੀ ਹੈ। ਠੀਕ ਹੈ ਪਰਿਭਾਸ਼ਾ ਬਾਰੇ ਦੱਸਣਾ, ਲੱਛਣਾਂ ਬਾਰੇ ਦੱਸਣਾ ਕਿਸਦੇ ਲੋਕਧਾਰਾ ਦੇ। ਉਤਪੱਤੀ ਯਾਨੀ ਵਿਉਂਤ ਪੱਤੀ ਦੀ ਗੱਲ ਕਰੀਏ ਕਿ ਕਿੱਥੋਂ ਇਹ ਸ਼ਬਦ ਉਤਪੰਨ ਹੋਇਆ ਹੈ ਤਾਂ ਲੋਕਧਾਰਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਫੋਕਲੋਰ ਦਾ ਪੰਜਾਬੀ ਸਮਾਨਾਰਥਕ ਰੂਪ ਦੇ ਵਿੱਚ ਇਹ ਵਰਤਿਆ ਜਾਂਦਾ। ਫੋਕਲੋਰ ਯਾਨੀ ਕਿ ਲੋਕਧਾਰਾ।
[2:08]ਇਸ ਸ਼ਬਦ ਦਾ ਸਭ ਤੋਂ ਪਹਿਲੀ ਵਰਤੋਂ ਜਿਹੜੀ ਹੈਗੀ ਹੈ 1846 ਵਿੱਚ ਕੀਤੀ ਗਈ ਸੀ। ਪੁਰਾਣੇ ਕਲਚਰ, ਰਸਮਾਂ, ਰੀਤੀ-ਰਿਵਾਜਾਂ, ਵਹਿਮ-ਭਰਮ ਹੋ ਗਏ, ਮੁਹਾਵਰੇ ਲਈ ਜਿਹੜਾ ਹੈ ਇਹ ਵਰਡ ਜਿਹੜਾ ਹੈਗਾ ਉਹ ਲੋਕਧਾਰਾ ਸ਼ਬਦ ਯੂਜ਼ ਕੀਤਾ ਜਾਂਦਾ ਸੀਗਾ। 1888 ਦੇ ਵਿੱਚ ਕੀ ਹੋਇਆ ਅਮਰੀਕਾ ਦੇ ਵਿੱਚ ਫੋਕਲੋਰ ਸੋਸਾਇਟੀ ਦਾ ਗਠਨ ਕੀਤਾ ਗਿਆ ਤਾਂ ਇਹ ਜਿਹੜਾ ਲੋਕਧਾਰਾ ਸ਼ਬਦ ਹੈਗਾ ਪਹਿਲਾਂ ਤਾਂ 1846 'ਚ ਆਇਆ ਸੀ ਪਹਿਲੀ ਵਾਰ ਯੂਜ਼ ਕੀਤਾ ਗਿਆ ਲੇਕਿਨ ਬਾਅਦ ਦੇ ਵਿੱਚ ਜਿਹੜਾ ਹੈਗਾ ਜਦੋਂ ਅਮਰੀਕਨ ਸੋਸਾਇਟੀ ਨੇ ਫੋਕਲੋਰ ਸੋਸਾਇਟੀ ਦਾ ਗਠਨ ਕੀਤਾ 1888 'ਚ ਤਾਂ ਇਹ ਸ਼ਬਦ ਵੱਧ ਪ੍ਰਯੋਗ ਹੋਣ ਲੱਗ ਪਿਆ। ਅਤੇ ਲੋਕਧਾਰਾ ਆਪਣੇ ਪੰਜਾਬ ਦੇ ਵਿੱਚ ਤਾਂ ਕਰਕੇ ਜਿਆਦਾ ਫੇਮਸ ਹੋਇਆ ਕਿਉਂਕਿ ਇਹ ਪੰਜਾਬੀ ਮਨ ਅਤੇ ਪੰਜਾਬੀ ਸੁਭਾਅ ਦੇ ਬਿਲਕੁਲ ਨੇੜੇ ਹੈ। ਲੋਕਧਾਰਾਵਾਂ ਲੋਕ ਪ੍ਰਥਾਵਾਂ, ਲੋਕ ਰੀਤੀ-ਰਿਵਾਜ ਵਗੈਰਾ ਹੈ ਨਾ ਸੋ ਇਹ ਜਿਆਦਾ ਪ੍ਰਮਾਣਿਤ ਹੈ ਆਪਣੇ ਪੰਜਾਬ ਦੇ ਵਿੱਚ। ਹੁਣ ਇਹ ਕਈ ਵਾਰ ਕਿਹਾ ਜਾਂਦਾ ਹੈ ਕਿ ਜਿਹੜਾ ਕਾਫੀ ਸਾਰੇ ਰਾਈਟਰ ਨੇ ਲੋਕਧਾਰਾ ਦੀ ਥਾਂ ਤੇ ਲੋਕ-ਯਾਨ ਸ਼ਬਦ ਪ੍ਰਯੋਗ ਕੀਤਾ ਤਾਂ ਇਹ ਸ਼ਬਦ ਕਿਉਂ ਪ੍ਰਚਲਿਤ ਹੋਇਆ? ਡਾਕਟਰ ਕਰਨੈਲ ਸਿੰਘ ਹੋਏ ਨੇ ਉਨ੍ਹਾਂ ਨੇ ਫੋਕਲੋਰ ਲਈ ਨਾ ਲੋਕ-ਯਾਨ ਸ਼ਬਦ ਪ੍ਰਯੋਗ ਕੀਤਾ। ਉਨ੍ਹਾਂ ਨੇ ਫੋਕਲੋਰ ਦੀ ਜਗ੍ਹਾ ਤੇ ਫੋਕ-ਯਾਨ ਸ਼ਬਦ ਪ੍ਰਯੋਗ ਕਰਤਾ। ਠੀਕ ਹੈ। ਲੋਕਧਾਰਾ ਦੀ ਥਾਂ ਤੇ ਲੋਕ-ਯਾਨ ਸ਼ਬਦ ਪ੍ਰਯੋਗ ਕੀਤਾ। ਕਿਉਂਕਿ ਉਨ੍ਹਾਂ ਨੂੰ ਇਹ ਇਹ ਢੁਕਵਾਂ ਲੱਗਿਆ। ਯਾਨ ਲੋਕ ਤਾਂ ਹੋ ਗਏ ਲੋਕ ਹੈ ਨਾ ਤਾਂ ਯਾਨ ਦਾ ਇੱਥੇ ਮਤਲਬ ਕੀ ਹੈਗਾ ਲੋਕਧਾਰਾ ਜਨ ਹੋ ਗਏ ਹਨ, ਲੋਕ ਹੋ ਗਏ। ਯਾਨ ਦਾ ਅਰਥ ਹੈ ਜਾਣਾ, ਵਾਹਨ। ਵਾਹਨ ਮਤਲਬ ਕਿ ਜਿਵੇਂ ਅੱਪਾ ਕਹਿੰਦੇ ਲਕਸ਼ਮੀ ਜੀ ਦਾ ਵਾਹਨ ਹੈਗਾ ਝਾੜੂ ਹੈ ਨਾ। ਤੇ ਗਣੇਸ਼ ਜੀ ਦਾ ਵਾਹਨ ਹੈਗਾ ਚੂਹਾ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਵਾਹਨ ਸਮਝਦੇ ਹਾਂ ਹੈ ਨਾ। ਤਾਂ ਬੁੱਧ ਧਰਮ ਦੇ ਵਿੱਚ ਵਾਹਨ ਜਿਹੜਾ ਵਾਹਨ ਯਾਨ ਸ਼ਬਦ ਹੈ ਬਹੁਤ ਯੂਜ਼ ਕੀਤਾ ਗਿਆ। ਹੀਨ ਯਾਨ ਅਤੇ ਮਹਾਯਾਨ ਬੋਧੀ ਸ਼ਖਾਵਾਂ ਸੀਗੀਆਂ ਬੁੱਧ ਧਰਮ ਦੀਆਂ। ਇਹਦੇ ਵਿੱਚ ਯਾਨ ਦਾ ਅਰਥ ਹੀ ਹੈਗਾ ਜਿਸ ਤੇ ਵਾਹਨ ਤੇ ਸਵਾਰ ਹੋ ਕੇ ਬੋਧੀ ਜਿਹੜੇ ਨੇ ਬੋਧੀ ਲੋਕ ਨੇ ਉਹ ਆਪਣੇ ਲਕਸ਼ ਮੰਜ਼ਿਲ ਤੱਕ ਪਹੁੰਚਦੇ ਨੇ ਮੋਕਸ਼ ਪ੍ਰਾਪਤੀ ਕਰਦੇ ਨੇ ਸੰਸਾਰਕ ਯਾਤਰਾ ਨੂੰ ਪੂਰੀ ਕਰਕੇ ਉਹਨੂੰ ਵਾਹਨ ਕਹਿੰਦੇ ਸੀਗੇ ਉਹ। ਤਾਂ ਲੋਕ-ਯਾਨ ਦਾ ਇੱਥੇ ਅਰਥ ਹੈ ਕਿ ਜਿਸ ਜਿਸ ਚੀਜ਼ਾਂ ਦੇ ਥਰੂ ਜਿਹੜਾ ਹੈਗਾ ਲੋਕ ਆਪਣਾ ਕਲਚਰ ਨੂੰ ਡਿਵੋਟਿੰਗ ਕਰਦੇ ਨੇ ਰਸਮ ਰਿਵਾਜ ਰੀਤੀ ਰਿਵਾਜ ਜਿਹੜੇ ਹੈਗੇ ਨੇ ਅਪਣਾਉਂਦੇ ਨੇ ਤਾਂ ਉਹਨੂੰ ਲੋਕ-ਯਾਨ ਕਹਿੰਦੇ ਨੇ। ਸੋ ਅਲੱਗ ਅਲੱਗ ਰਾਈਟਰਸ ਨੇ ਇਹਦਾ ਨਾਮ ਲਿਆ। ਪਰ ਲੇਕਿਨ ਆਪਾਂ ਗੱਲ ਕਰੀਏ ਤਾਂ ਲੋਕਧਾਰਾ ਜਿਆਦਾ ਪਾਪੂਲਰ ਹੈ ਲੋਕ-ਯਾਨ ਇੰਨਾ ਪਾਪੂਲਰ ਨਹੀਂ ਹੈ। ਤਾਂ ਆਪਾਂ ਨੇ ਜਿਹੜਾ ਹੈ ਉੱਥੋਂ ਨਕਲ ਕੀਤੀ ਇਹ ਜਿਹੜੇ ਆਪਣੇ ਰਾਈਟਰ ਜਿਨ੍ਹਾਂ ਨੇ ਲਿਖਿਆ ਹੈਗਾ ਡਾਕਟਰ ਕਰਨੈਲ ਸਿੰਘ ਨੇ ਤਾਂ ਲੋਕ-ਯਾਨ ਸ਼ਬਦ ਜਿਹੜਾ ਹੈ ਇਹਨਾਂ ਨੇ ਨਕਲ ਕਰਕੇ ਹੀ ਪੰਜਾਬੀ ਦੇ ਵਿੱਚ ਜਿਹੜਾ ਹੈ ਇਹ ਪ੍ਰਚਲਿਤ ਹੋ ਗਿਆ। ਕਿਉਂਕਿ ਲੋਕਧਾਰਾ ਸ਼ਬਦ ਜਿਆਦਾ ਵਰਤਿਆ ਜਾਂਦਾ ਤਾਂ ਲੋਕਧਾਰਾ ਦੀ ਆਪਾਂ ਪਰਿਭਾਸ਼ਾ ਸਮਝਾਂਗੇ। ਪੰਜਾਬੀ ਵਿੱਚ ਲੋਕਧਾਰਾ ਸ਼ਬਦ ਡਾਕਟਰ ਵਣਜਾਰਾ ਬੇਦੀ ਵੱਲੋਂ ਪ੍ਰਚਲਿਤ ਕੀਤਾ ਗਿਆ ਸੀਗਾ। ਉਨ੍ਹਾਂ ਅਨੁਸਾਰ ਫੋਕਲੋਰ ਯਾਨੀ ਕਿ ਲੋਕਾਂ ਲੋਕਧਾਰਾ ਦਾ ਅਰਥ ਹੈ ਲੋਕਾਂ ਦੇ ਮਨ ਦੀ ਪਰੰਪਰਾ। ਲੋਕਧਾਰਾ ਧਾਰਾ ਮਤਲਬ ਮਨ ਦੀ ਪਰੰਪਰਾ। ਜਿਹੜੀ ਲੋਕਾਂ ਦੇ ਮਨ ਦੇ ਅੰਦਰ ਚੀਜ਼ਾਂ ਚੱਲਦੀਆਂ ਨੇ। ਪਰੰਪਰਾ ਦਾ ਕੀ ਅਰਥ ਹੁੰਦਾ ਹੈ? ਪਰੰਪਰਾ ਦਾ ਪ੍ਰਸਾਰ ਹੀ ਲੋਕਧਾਰਾ ਦਾ ਅਰਥ ਹੈ। ਮਤਲਬ ਪਰੰਪਰਾਵਾਂ ਦਾ ਪ੍ਰਸਾਰ ਕਰਨਾ ਹੀ ਲੋਕਧਾਰਾ ਦਾ ਅਰਥ ਹੈ। ਲੋਕਧਾਰਾ ਦਾ ਮਤਲਬ ਬੇਸਿਕਲੀ ਆਪਾਂ ਅਰਥ ਕਰੀਏ ਤਾਂ ਇਹਦੇ ਵਿੱਚ ਹੈ ਲੋਕਾਂ ਦੀ ਸੋਚਣੀ ਕੀ ਹੈ? ਕਿਸੇ ਖਾਸ ਖੇਤਰ ਦੇ ਉੱਤੇ ਲੋਕ ਰਹਿੰਦੇ ਨੇ। ਲਾਈਕ ਕੋਈ ਪਿੰਡ ਹੈ। ਪਟਿਆਲੇ ਜਿਲ੍ਹੇ ਦੇ ਅੰਦਰ ਝੀਲ ਪਿੰਡ ਹੋ ਗਿਆ, ਕੌਲੀ ਪਿੰਡ ਹੋ ਗਿਆ, ਆਲਮਪੁਰ ਹੋ ਗਿਆ, ਬੋਰਪੁਰ ਹੋ ਗਿਆ, ਹੈ ਨਾ ਐਵੇਂ ਦੇ ਪਿੰਡ ਨੇ।
[5:40]ਤਾਂ ਇਹਨਾਂ ਪਿੰਡਾਂ ਦੇ ਵਿੱਚ ਅਲੱਗ ਅਲੱਗ ਲੋਕਧਾਰਾਵਾਂ ਨੇ। ਪ੍ਰਚਲਿਤ ਪ੍ਰਥਾਵਾਂ ਨੇ, ਰਸਮ ਰਿਵਾਜ ਨੇ ਉਸ ਏਰੀਏ ਦੇ ਸਪੈਸਿਫਿਕ ਹੁੰਦੇ ਨੇ।
[5:51]ਆਪਾਂ ਨੇ ਦੇਖਿਆ ਕਿ ਪਿੰਡਾਂ ਦੇ ਰਸਮ ਰਿਵਾਜ ਵੈਸੇ ਤਾਂ ਸਾਰੇ ਹੀ ਤਿਉਹਾਰ ਉਹ ਮਨਾਉਂਦੇ ਨੇ ਲੇਕਿਨ ਕੁਝ ਤਿਉਹਾਰ ਉਹ ਸਾਰੇ ਇਕੱਠੇ ਉਸ ਸਪੈਸਿਫਿਕ ਪਿੰਡ ਦਾ ਜਿਹੜਾ ਹੁੰਦਾ ਤਿਉਹਾਰ ਹੁੰਦਾ ਮੇਲਾ ਹੁੰਦਾ ਜਾਂ ਰਸਮਾਂ ਰਿਵਾਜ ਹੁੰਦੇ ਨੇ। ਤਾਂ ਉਸਨੂੰ ਕਹਿੰਦੇ ਆ ਉਨ੍ਹਾਂ ਦੀ ਰਹਿਣੀ ਬਹਿਣੀ ਕੀ ਹੈ, ਸੋਚਣੀ ਕੀ ਹੈ, ਖਾਣ ਪੀਣ ਦੇ ਢੰਗ ਕੀ ਨੇ ਤਾਂ ਉਸਨੂੰ ਆਪਾਂ ਲੋਕਧਾਰਾ ਕਹਿੰਦੇ ਨੇ। ਉਨ੍ਹਾਂ ਦੀਆਂ ਕਥਾਵਾਂ ਕੀ ਨੇ ਹੈ ਨਾ। ਸੋ ਲੋਕਧਾਰਾ ਜਿਹੜਾ ਹੈ ਸੱਭਿਆਚਾਰਕ ਸੋਚਣੀ ਹੈ ਠੀਕ ਹੈ ਕਲਚਰਲ ਥਿੰਕਿੰਗ ਹੈ ਉਹਨੂੰ ਆਪਾਂ ਲੋਕਧਾਰਾ ਕਹਿੰਦੇ ਹਾਂ। ਅਗਰ ਆਪਾਂ ਪਰਿਭਾਸ਼ਾਵਾਂ ਦੀ ਗੱਲ ਕਰੀਏ ਤਾਂ ਆਪਾਂ ਇੱਥੇ ਦੋ ਪਰਿਭਾਸ਼ਾਵਾਂ ਕਵਰ ਕਰਾਂਗੇ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਅਨੁਸਾਰ ਲੋਕਧਾਰਾ ਵਿੱਚ ਮਿੱਥ ਕਥਾਵਾਂ, ਠੀਕ ਹੈ ਜਿਵੇਂ ਨਾਲ ਦਮਯੰਤੀ ਨਾਲ ਦਮਯੰਤੀ ਦੀ ਕਹਾਣੀ, ਨੀਲ ਕਮਲ ਦੀ ਕਹਾਣੀ ਹੈ ਨਾ। ਰਸਾਲੂ ਦੀ ਕਹਾਣੀ, ਰਾਜਾ ਰਸਾਲੂ ਦੀ ਸੋ ਇਹ ਸਾਰੀਆਂ ਕੀ ਨੇ ਮਿੱਥ ਕਥਾਵਾਂ ਨੇ ਸੋ ਇਹ ਲੋਕਧਾਰਾਵਾਂ ਦੇ ਵਿੱਚ ਆ ਜਾਂਦੀਆਂ ਨੇ, ਗਥਾਵਾਂ ਹੋ ਗਈਆਂ, ਕੋਈ ਵੀ ਗਾਥਾਵਾਂ ਪੁਰਾਣੀਆਂ ਜਿਵੇਂ ਚੰਡੀ ਦੀ ਵਾਰ ਗਾਥਾ ਹੋ ਗਈ ਹੈ ਨਾ। ਦੁਰਗਾ ਗਾਥਾ ਹੋ ਗਈ, ਪਰੰਪਰਾਵਾਂ ਹੋ ਗਈਆਂ ਜਿਹੜੀਆਂ ਵੀ ਪਰੰਪਰਾਵਾਂ ਪੁਰਾਣੀਆਂ ਚੱਲਦੀਆਂ ਆ ਰਹੀਆਂ ਨੇ ਵਿਸ਼ਵਾਸ ਰਸਮ ਵਹਿਮ ਭਰਮ ਜੋ ਵੀ ਚੱਲਦੇ ਆ ਰਹੇ ਨੇ ਉਹ ਲੋਕਧਾਰਾਵਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ। ਡਾਕਟਰ ਖਹਿਰਾ ਕਹਿ ਰਹੇ ਨੇ ਕਿ ਸਮੇਂ ਸਥਾਨ, ਸਨਮੁੱਖ ਪਰਿਸਥਿਤੀਆਂ ਜਿਹੜੀਆਂ ਸਿਚੁਏਸ਼ਨਸ ਦੇ ਅਕੋਰਡਿੰਗ ਨੇ।
[6:56]ਸਮੇਂ ਸਥਾਨ ਦੇ ਅਕੋਰਡਿੰਗ ਪਰਿਸਥਿਤੀਆਂ ਜਿਹੜੀਆਂ ਨੇ ਉਨ੍ਹਾਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸੱਭਿਆਚਾਰਕ ਸੋਚਣੀ ਜਿਹੜੇ ਲੋਕ ਸਮੂਹ ਹੈ ਉੱਥੇ ਰਹਿੰਦਾ ਸਮੂਹ ਹੈ ਸਮੇਂ ਦੇ ਅਕੋਰਡਿੰਗ ਕਿਸੇ ਸਥਾਨ ਦੇ ਉੱਤੇ ਕੋਈ ਲੋਕ ਸਮੂਹ ਰਹਿੰਦਾ ਹੈ ਸਮੇਂ ਦੇ ਅਕੋਰਡਿੰਗ ਜਿਹੜੀਆਂ ਜਿਹੜੀਆਂ ਪਰਿਸਥਿਤੀਆਂ ਦੇ ਅਕੋਰਡਿੰਗ ਜਿਹੜਾ ਹੈਗਾ ਆਪਣਾ ਸੱਭਿਆਚਾਰ ਮਨਾਉਂਦੇ ਨੇ ਉਨ੍ਹਾਂ ਦੀ ਜਿਹੜੀ ਸੋਚਣੀ ਹੈ ਉਹਨੂੰ ਵਿਅਕਤ ਕਰਨ ਦੀ ਜਿਹੜੀ ਕਲਾ ਹੈ ਉਹ ਲੋਕਧਾਰਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਚ ਲੱਛਣ। ਹੁਣ ਦੇਖੋ ਅਗਰ ਆਪਾਂ ਸ਼ਾਰਟ ਕੁਏਸ਼ਚਨ ਦੀ ਗੱਲ ਕਰੀਏ ਤਾਂ ਸ਼ਾਰਟ ਕੁਏਸ਼ਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ ਕਿ ਉਤਪੱਤੀ ਕਿੱਥੋਂ ਹੋਈ ਹੈ। ਠੀਕ ਹੈ। ਲੋਕਧਾਰਾ ਪਰਿਭਾਸ਼ਾ ਤੇ ਲੱਛਣ ਜਿਹੜਾ ਚੈਪਟਰ ਹੈ ਕਿਸਦਾ ਲਿਖਿਆ ਗਿਆ ਹੈ? ਇਹ ਕੁਏਸ਼ਚਨ। ਲੋਕ-ਯਾਨ ਦਾ ਅਰਥ ਕੀ ਹੈ? ਇਹ ਸ਼ਾਰਟ ਕੁਏਸ਼ਚਨ ਤੁਹਾਡਾ ਪੁੱਛਿਆ ਜਾ ਸਕਦਾ ਹੈ। ਠੀਕ ਹੈ। ਫਿਰ ਤੁਹਾਨੂੰ ਕੁਏਸ਼ਚਨ ਪੁੱਛਿਆ ਜਾ ਸਕਦਾ ਲੋਕਧਾਰਾ ਦੀ ਪਰਿਭਾਸ਼ਾ। ਤਾਂ ਤੁਸੀਂ ਕੋਈ ਵੀ ਪਰਿਭਾਸ਼ਾ ਜਿਹੜੀ ਹੈਗੀ ਹੈ ਲਿਖ ਦੇਣੀ ਹੈ। ਖਹਿਰਾ ਡਾਕਟਰ ਖਹਿਰਾ ਦੀ ਲਿਖ ਦੋ ਚਾਹੇ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਦੀ ਲਿਖ ਦੋ। ਫਿਰ ਲੋਕਧਾਰਾ ਦੇ ਪ੍ਰਮੁੱਖ ਲੱਛਣ ਤੁਹਾਨੂੰ ਪੁੱਛ ਸਕਦੇ ਨੇ ਵੀ ਕਿਹੜੇ ਕਿਹੜੇ ਨੇ ਤਾਂ ਜਿੰਨੇ ਵੀ ਨੌ-ਦਸ ਇਹਦੇ ਲੱਛਣ ਨੇ ਉਹ ਸਾਰੇ ਤੁਸੀਂ ਲਿਖ ਦੇਣੇ ਨੇ। ਠੀਕ ਹੈ। ਦੋ-ਦੋ ਲਾਈਨਾਂ ਦੇ ਲਿਖੋ ਚਾਹੇ ਇਹਨਾਂ ਦੀ ਜਿਹੜੀ ਹੈਗੀ ਹੈ ਸਿਰਫ ਇਹਨਾਂ ਦੇ ਪੁਆਇੰਟਸ ਦੇ ਦੋ। ਠੀਕ ਹੈ। ਯਾ ਫਿਰ ਉਹ ਸਪੈਸਿਫਿਕਲੀ ਪੁੱਛ ਲੈਣਗੇ ਕਿ ਮਨੋਸਥਿਤੀ ਜਿਹੜਾ ਹੈ ਪ੍ਰਮੁੱਖ ਲੱਛਣ ਕਿਵੇਂ ਹੈ ਲੋਕਧਾਰਾ ਦਾ ਸ਼ਾਰਟ ਕੁਏਸ਼ਚਨ ਦੇ ਵਿੱਚ ਤੁਹਾਨੂੰ ਐਦਾਂ ਸ਼ਾਰਟ ਕੁਏਸ਼ਚਨ ਪੁੱਛੇ ਜਾ ਸਕਦੇ ਹੈ। ਸੋ ਇੱਕ ਤਰ੍ਹਾਂ ਆਪਾਂ ਸ਼ਾਰਟ ਕੁਏਸ਼ਚਨ ਵੀ ਇਹਦੇ ਵਿੱਚੋਂ ਹੀ ਅਟੈਂਪਟ ਕਰ ਰਹੇ ਹਾਂ।
[8:16]ਤਾਂ ਫਰਸਟ ਜਿਹੜਾ ਆਪਣਾ ਲੋਕਧਾਰਾ ਦੇ ਪ੍ਰਮੁੱਖ ਲੱਛਣਾਂ ਦੀ ਗੱਲ ਕਰੀਏ ਤਾਂ ਕਿਸੇ ਵੀ ਲੋਕਾਂ ਦੀ ਲੋਕ ਜਨ-ਸਮੂਹ ਦੀ ਲੋਕਧਾਰਾ ਉਸ ਵਿੱਚ ਵਿਸ਼ੇਸ਼ ਵਿਅਕਤ ਰੂਪਾਂ ਤੋਂ ਪਛਾਣੀ ਜਾਂਦੀ ਹੈ। ਇਹਦੇ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਇਸ ਪ੍ਰਕਾਰ ਨੇ ਸਭ ਤੋਂ ਪਹਿਲਾਂ ਤਾਂ ਲੋਕਧਾਰਾ ਦਾ ਲੱਛਣ ਯਾਨੀ ਕਿ ਵਿਸ਼ੇਸ਼ਤਾ ਫੀਚਰ ਕੀ ਹੈਗਾ ਮਨੋਸਥਿਤੀ। ਦਿਲ ਦਿਮਾਗ ਦੀ ਸਥਿਤੀ ਹੈ ਨਾ ਤਾਂ ਲੋਕਧਾਰਾ ਕੀ ਹੈਗਾ ਉਹ ਹੁਣ ਦੇਖੋ ਆਪਾਂ ਮੇਲੇ ਮਨਾਉਂਦੇ ਹਾਂ ਆਪਣੇ ਪਿੰਡ ਦੇ ਵਿੱਚ ਇੱਕ ਮੇਲਾ ਮਨਾਇਆ ਜਾ ਰਿਹਾ ਮਸਤੁਆਣਾ ਸਾਹਿਬ ਦੇ ਵਿੱਚ ਦੇਖੋ ਹੈ ਨਾ ਉਹ ਅ ਜਿਹੜਾ ਗੁਰਦੁਆਰੇ ਦੇ ਨਾਲ ਜੁੜਿਆ ਹੋਇਆ ਪਿੰਡ ਹੈਗਾ ਉੱਥੇ ਇਹ ਏਰੀਆ ਹੈਗਾ ਉੱਥੇ ਉਹ ਸਪੈਸਿਫਿਕਲੀ ਕਾਫੀ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੋਈ ਤਿਉਹਾਰ ਜਿਹੜਾ ਮੇਲਾ ਮਨਾਇਆ ਜਾਂਦਾ।
[8:57]ਹੈ ਨਾ ਤੇ ਲਾਈਕ ਆਪਾਂ ਅਗਰ ਦੌਣ ਕਲਾ ਪਿੰਡ ਦੀ ਗੱਲ ਕਰੀਏ ਪਟਿਆਲੇ ਦੇ ਵਿੱਚ ਤਾਂ ਉੱਥੇ ਜੋੜਾ ਜੀ ਦਾ ਮੇਲਾ ਪੂਰੇ ਤਿੰਨ-ਚਾਰ ਦਿਨ ਭਰਦਾ ਹੈ ਤਾਂ ਉਹ ਸਪੈਸਿਫਿਕਲੀ ਉਸ ਏਰੀਏ ਦੇ ਨਾਲ ਬਿਲੋਂਗ ਕਰਦਾ ਹੈ। ਹੈ ਨਾ ਤਾਂ ਉਨ੍ਹਾਂ ਲੋਕਾਂ ਦੀ ਮਨੋਸਥਿਤੀ ਉਹਦੇ ਨਾਲ ਜੁੜੀ ਹੁੰਦੀ ਹੈ ਦਿਲ ਦਿਮਾਗ ਜੁੜਿਆ ਹੁੰਦਾ ਉਨ੍ਹਾਂ ਦੀ ਸੋਚ ਜੁੜੀ ਹੁੰਦੀ ਹੈ ਤਾਂ ਲੋਕਧਾਰਾ ਲੋਕ ਸਮੂਹ ਦੀ ਮਨੋਸਥਿਤੀ ਹੁੰਦੀ ਹੈ ਉਨ੍ਹਾਂ ਦਾ ਜਿਹੜਾ ਮਨ ਅਤੇ ਦਿਮਾਗ ਦੀ ਸੋਚ ਕੀ ਹੈ।
[9:21]ਕੀ ਉਹ ਸੋਚਦੇ ਨੇ ਤਾਂ ਲੋਕਧਾਰਾ ਕੀ ਹੈ ਜੋ ਉਨ੍ਹਾਂ ਦੀ ਸੋਚਣੀ ਹੈ ਰਹਿਣਾ ਹੈ, ਖਾਣਾ-ਪੀਣਾ ਹੈ, ਤੌਰ-ਤਰੀਕੇ ਨੇ ਜੀਵਨ ਦੀ ਸਥਿਤੀ ਕੀ ਹੈ, ਕਿੱਦਾਂ ਉਹ ਵਿਕਾਸ ਕਰਦੇ ਨੇ, ਵਿਕਾਸ ਨਾਲ ਉਨ੍ਹਾਂ 'ਚ ਕੀ ਪਰਿਵਰਤਨ ਆਉਂਦਾ ਹੈਗਾ ਤਾਂ ਉਹ ਮਨੋਸਥਿਤੀ ਹੀ ਜਿਹੜੀ ਹੈਗੀ ਹੈ ਲੋਕਧਾਰਾ ਦਾ ਮੁੱਖ ਲੱਛਣ ਹੈ ਉਹ ਕੀ ਸੋਚਦੇ ਨੇ, ਕੀ ਖਾਂਦੇ, ਕੀ ਪੀਂਦੇ, ਕਿੱਦਾਂ ਰਹਿਣ ਸਹਿਣ ਕੀ ਉਨ੍ਹਾਂ ਦਾ ਮਨ ਦੇ ਦਿਮਾਗ ਦੀ ਸੋਚਣੀ ਤਾਂ ਮਨੋਸਥਿਤੀ ਦੇ ਉੱਤੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਲੱਛਣ ਕੀ ਹੈ ਲੋਕਧਾਰਾ ਦੇ ਕਿ ਮਨੋਸਥਿਤੀ ਦੇ ਉੱਤੇ ਜਿਹੜਾ ਹੈਗਾ ਇਹ ਡਿਪੈਂਡ ਹੁੰਦਾ ਹੈ ਤੇ ਮਾਨਸਿਕ ਸਥਿਤੀ ਉੱਥੋਂ ਦੇ ਲੋਕਾਂ ਦੀ ਪਰਸਪੈਕਟਿਵ ਕੋਈ ਏਰੀਆ ਹੈ ਤਾਂ ਕਿਵੇਂ ਦੀ ਹੈ। ਫਿਰ ਹੈ ਪਰੰਪਰਾ। ਲੋਕਧਾਰਾ ਪਰੰਪਰਾਵਾਦੀ ਹੁੰਦੀ ਹੈ, ਟਰੈਡੀਸ਼ਨਲ ਵੇ ਦੇ ਨਾਲ ਚੱਲ ਰਹੀ ਹੈ ਹੁਣ ਦੇਖੋ ਨਵਾਂ ਤਾਂ ਜਨਮ ਹੋਇਆ ਨਹੀਂ ਲੋਕਧਾਰਾ ਦਾ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਪਰ ਪੁਰਾਣੀਆਂ ਚੀਜ਼ਾਂ ਇਹਦੇ ਵਿੱਚ ਕੀ ਹੁੰਦੀਆਂ ਡਿਲੀਟ ਹੁੰਦੀਆਂ ਜਾਂਦੀਆਂ ਨੇ, ਨਵੀਆਂ ਚੀਜ਼ਾਂ ਇਹਦੇ ਵਿੱਚ ਐਡ ਹੁੰਦੀਆਂ ਜਾਂਦੀਆਂ ਨੇ। ਹੁਣ ਦੇਖੋ ਦੀਵਾਲੀ ਪਹਿਲਾਂ ਕਿੰਨੇ ਹੋਰ ਤਰੀਕੇ ਨਾਲ ਮਨਾਈ ਜਾਂਦੀ ਸੀ, ਹੋਲੀ ਕਿਸੇ ਹੋਰ ਤਰੀਕੇ ਨਾਲ ਮਨਾਈ ਜਾਂਦੀ ਸੀ ਹੈ ਨਾ ਹੁਣ ਦੇਖੋ ਚਿੱਕੜ ਵਾਲੀ ਹੋਲੀ ਵੀ ਕਾਫੀ ਸਾਰੇ ਕਲਰਜ਼ ਆ ਗਏ ਨੇ ਪਿਚਕਾਰੀਆਂ ਕਾਫੀ ਸਾਰੇ ਤਰੀਕੇ ਦੀਆਂ ਆ ਸਕਦੀਆਂ ਆਈਆਂ ਹੋਈਆਂ ਨੇ। ਪਹਿਲਾਂ ਗੁਬਾਰੇ ਅ ਹੈ ਨਾ ਵਗੈਰਾ ਯੂਜ਼ ਘੱਟ ਕੀਤੇ ਜਾਂਦੇ ਸੀ ਹੁਣ ਕਿੰਨੇ ਸਾਰੇ ਮਤਲਬ ਉਹਦੇ ਵਿੱਚ ਨਵੀਆਂ ਚੀਜ਼ਾਂ ਆਪਾਂ ਕੋਈ ਤਿਉਹਾਰ ਮੇਲੇ ਕੁਝ ਵੀ ਮਨਾਉਂਦੇ ਹੈਗੇ ਆਂ ਤਾਂ ਆਪਣੀਆਂ ਨਵੀਆਂ ਚੀਜ਼ਾਂ ਐਡ ਓਨ ਜਿਹੜੀਆਂ ਸਾਨੂੰ ਠੀਕ ਲੱਗਦੀਆਂ ਆਪਣੇ ਅਕੋਰਡਿੰਗ ਐਡ ਕਰਦੇ ਜਾਂਦੇ ਆਂ। ਪੁਰਾਣੀਆਂ ਜਿਹੜੀਆਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਆਪਾਂ ਡਿਲੀਟ ਕਰਦੇ ਜਾਂਦੇ ਆਂ ਜਿਹੜੀਆਂ ਸਾਨੂੰ ਲੱਗਦੀਆਂ ਇਹਨਾਂ ਵਿੱਚ ਕੋਈ ਕਮੀ ਹੈ। ਤਾਂ ਪਰੰਪਰਾਵਾਂ ਦੇ ਅਨੁਸਾਰ ਚੱਲਦੀ ਰਹਿੰਦੀ ਹੈ ਪੀੜੀ ਇੱਕ ਪੀੜੀ ਦੂਜੀ ਪੀੜੀ ਤੱਕ ਟ੍ਰਾਂਸਫਰ ਕਰਦੀ ਰਹਿੰਦੀ ਹੈ ਅਤੇ ਹਮੇਸ਼ਾ ਹੀ ਇਹਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਵੱਧਦਾ ਰਹਿੰਦਾ ਹੈ, ਨਵਾਂ ਕੁਝ ਜੁੜਦਾ ਰਹਿੰਦਾ ਹੈ, ਪੁਰਾਣਾ ਘੱਟਦਾ ਜਾਂਦਾ ਹੈ। ਪਰੰਪਰਾ ਉਮੀ ਚੱਲਦੀ ਰਹਿੰਦੀ ਹੈ, ਪਰੰਪਰਾ ਕਦੀ ਨਹੀਂ ਰੁਕਦੀ ਗਤੀਸ਼ੀਲਤਾ ਇਹਦੇ ਵਿੱਚ ਪਾਈ ਜਾਂਦੀ ਹੈ। ਪ੍ਰਵੀਨਤਾ, ਪ੍ਰਵੀਨਤਾ ਹੁੰਦਾ ਹੈ ਕੁਸ਼ਲਤਾ। ਠੀਕ ਹੈ। ਕਿਸੇ ਚੀਜ਼ ਦਾ ਸਕਿੱਲ ਹੋਣਾ ਤਾਂ ਲੋਕਧਾਰਾ ਵਿੱਚ ਪ੍ਰਵੀਨਤਾ ਹੁੰਦੀ ਹੈ ਕੁਸ਼ਲਤਾ ਹੁੰਦੀ ਹੈ ਤਾਂ ਹੀ ਤਾਂ ਆਪਾਂ ਇਹਨੂੰ ਮਨਾਉਂਦੇ ਆਂ ਲੋਕਧਾਰਾ ਚੱਲਦੀ ਰਹਿੰਦੀ ਹੈ, ਤਾਂ ਹੀ ਚੱਲਦੀ ਹੈ ਨਾ। ਕਿਉਂਕਿ ਇਹਦੇ ਵਿੱਚ ਜਿਹੜੀ ਹੈ ਕੁਸ਼ਲਤਾ ਹੁੰਦੀ ਹੈਗੀ ਹੈ। ਅਤੇ ਪ੍ਰਵੀਨਤਾ ਦਾ ਪ੍ਰਤੀਬਿੰਬ ਇਹਦੇ ਵਿੱਚ ਝਲਕਦਾ ਹੈ। ਪ੍ਰਤਿਭਾ। ਹੁਣ ਲੋਕਧਾਰਾ ਦਾ ਲੱਛਣ ਪ੍ਰਤਿਭਾ ਵੀ ਹੈ ਕਿਉਂਕਿ ਇਹ ਕਿਸੇ ਇੱਕ ਵਿਅਕਤੀ ਦੀ ਪ੍ਰਤਿਭਾ ਹੁਨਰ ਨਾਲ ਨਹੀਂ ਜੁੜੀ ਹੁੰਦੀ ਇਹ ਪੂਰੇ ਉਸ ਏਰੀਏ ਦੇ ਲੋਕ ਸਮੂਹਾਂ ਦੀ ਜਿਹੜੀ ਹੈ ਪ੍ਰਤਿਭਾ ਦੀ ਝਲਕ ਹੈ ਕਿ ਉਹ ਇੰਨੇ ਕੁਸ਼ਲ ਨੇ। ਹੈ ਨਾ। ਅਗਰ ਲਾਈਕ ਮੇਲਾ ਲੱਗਿਆ ਕਿਸੇ ਸ਼ਿਲਪ ਕਲਾ ਦੇ ਉੱਤੇ ਮੇਲਾ ਲੱਗਿਆ ਤਾਂ ਉਹ ਆਪਾਂ ਨੂੰ ਚੀਜ਼ ਪ੍ਰਸਪੈਕਟਿਵ ਇਹ ਦਿਖਾਏਗੀ ਕਿ ਉੱਥੋਂ ਦੇ ਲੋਕ ਕਿੰਨੇ ਹੁਨਰਮੰਦ ਹੈ, ਕਿੰਨੇ ਪ੍ਰਤਿਭਾਸ਼ਾਲੀ ਹੈ ਹੈ ਨਾ। ਤੋ ਇੱਕ ਵਿਅਕਤੀ ਦੀ ਝਲਕ ਨਹੀਂ ਪਏਗੀ ਸਾਰੇ ਵਿਅਕਤੀਆਂ ਦੀ ਝਲਕ ਉਸ ਵਿੱਚ ਪਏਗੀ। ਪਰਵਾਨਗੀ, ਪ੍ਰਮਾਣਿਤ ਠੀਕ ਹੈ। ਪਰਵਾਨਗੀ ਹੁੰਦੀ ਹੈ ਐਕਸੈਪਟੇਬਲ ਹੁੰਦੀ ਹੈ। ਲੋਕਧਾਰਾ ਲੋਕ ਪ੍ਰਮਾਣਿਤ ਹੁੰਦੀ ਹੈ। ਬੇਸ਼ੱਕ ਇਹ ਖਾਸ ਮੌਕਿਆਂ ਤੱਕ ਸੀਮਿਤ ਹੁੰਦੀ ਹੈ ਕੁਝ ਕੁਝ ਮੌਕਿਆਂ ਤੇ ਹੀ ਲੋਕਧਾਰਾਵਾਂ ਚੱਲਦੀਆਂ ਨੇ ਬਟ ਇਹਨਾਂ ਨੂੰ ਜਿਹੜੀ ਹੈਗੀ ਹੈ ਐਕਸੈਪਟੈਂਸ ਪਾਈ ਜਾਂਦੀ ਹੈ ਪਰਵਾਨਗੀ ਇਹਨਾਂ ਦੇ ਵਿੱਚ ਪਾਈ ਜਾਂਦੀ ਹੈ। ਪ੍ਰਬੰਧਕਤਾ ਮਤਲਬ ਮੈਨੇਜੇਬਲ ਹੁੰਦੀ ਹੈ। ਪੂਰੀ ਮੈਨੇਜਿੰਗ ਟੈਕਨੀਕ ਦੇ ਨਾਲ ਇਹ ਚੱਲਦੀ ਹੈ। ਲੋਕਧਾਰਾ ਦਾ ਇਹ ਵੀ ਗੁਣ ਹੈਗਾ ਕਿ ਇਸ ਵਿੱਚ ਪ੍ਰਬੰਧਕਤਾ ਪਾਈ ਜਾਂਦੀ ਹੈ, ਨਿਸ਼ਚਿਤ ਪ੍ਰਬੰਧ ਹੁੰਦਾ ਹੈਗਾ। ਕਦੀ ਵੀ ਤਰਤੀਬ ਰਹਿਤ ਕੋਈ ਵੀ ਲੋਕਧਾਰਾ ਨਹੀਂ ਹੁੰਦੀ ਇਹ ਪੂਰਾ ਤਰਤੀਬ ਵਾਰ ਚੱਲਦੀ ਹੈਗੀ ਹੈ। ਇਹਦੇ ਆਪਣੇ ਰੂਪ ਹੁੰਦੇ ਨੇ, ਚਿੰਨ੍ਹ ਹੁੰਦੇ ਨੇ ਹੈ ਨਾ। ਕੋਈ ਮੇਲਾ ਲੱਗਦਾ ਹੈ ਹੁਣ ਜਿਵੇਂ ਕਾਈਟ ਮੇਲਾ ਲੱਗਦਾ ਤਾਂ ਕਾਈਟਸ ਹੁੰਦੇ ਨੇ, ਕਲਰਫੁੱਲ ਕਾਈਟਸ ਹੁੰਦੇ ਨੇ ਸੋ ਐਦਾਂ ਮੋਟਿਵਸ ਇਹਦੇ ਬਣਾਏ ਜਾਂਦੇ ਨੇ। ਪ੍ਰਬੰਧ ਦੇ ਨਾਲ ਪੂਰਾ ਚੱਲਦਾ ਹੈਗਾ। ਪਰਪੱਕਤਾ, ਮੈਚਿਊਰਿਟੀ ਦੇ ਵਿੱਚ ਪਾਈ ਜਾਂਦੀ ਹੈ ਕਿਉਂਕਿ ਦੇਖੋ ਲੋਕਧਾਰਾ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਤਾਂ ਜਿਹੜੇ ਮੈਚਿਊਰਿਟੀ ਵਾਲੇ ਗੁਣ ਇਹਦੇ ਵਿੱਚ ਨੇ, ਅਨੁਭਵਾਂ ਦੇ ਉੱਤੇ ਆਧਾਰਿਤ ਹੁੰਦੀ ਹੈ। ਕਿਉਂਕਿ ਪੁਰਾਣੇ ਜਿਹੜੇ ਹੈਗੇ ਚੀਜ਼ਾਂ ਥੋੜ੍ਹੀਆਂ-ਥੋੜ੍ਹੀਆਂ ਡਿਲੀਟ ਹੁੰਦੀਆਂ, ਨਵੀਆਂ ਵਿੱਚ ਐਡ ਓਨ ਹੁੰਦੀਆਂ ਲੇਕਿਨ ਪਰੰਪਰਾ ਉਮੀ ਚੱਲਦੀ ਰਹਿੰਦੀ ਹੈ ਪਰਪੱਕਤਾ, ਮੈਚਿਓਰਿਟੀ ਦੇ ਵਿੱਚ ਆਈ ਜਾਂਦੀ ਹੈਗੀ ਹੈ। ਠੀਕ ਹੈ। ਪੁਰਾਣਾਪਨ ਇਹਦੇ ਵਿੱਚ ਪਾਇਆ ਜਾਂਦਾ ਹੈ ਕੁਝ-ਕੁਝ ਨਵਾਂਪਨ ਹੁੰਦਾ ਹੈ ਕੁਝ-ਕੁਝ ਪੁਰਾਣਾਪਨ ਪਰ ਜਿਆਦਾਤਰ ਪੁਰਾਣਾਪਨ ਹੁੰਦਾ ਹੈ। ਨਵਾਂਪਨ ਕੱਚਾਪਨ ਇਹਦੇ 'ਚ ਘੱਟ ਹੁੰਦਾ ਹੈ, ਮੈਚਿਓਰਿਟੀ ਲੈਵਲ ਇਹਦਾ ਹਾਈ ਹੁੰਦਾ ਹੈ। ਪੂਰਨਤਾ, ਪੂਰਨਤਾ ਮਤਲਬ ਫੁੱਲ, ਫੁੱਲਨੈਸ। ਠੀਕ ਹੈ। ਤਾਂ ਲੋਕਧਾਰਾ ਵਿੱਚ ਪੂਰਨਤਾ ਪਾਈ ਜਾਂਦੀ ਹੈਗੀ ਹੈ। ਖੁਦ ਆਪਣੇ ਆਪ 'ਚ ਇਹ ਸੰਪੂਰਨ ਹੁੰਦੀ ਹੈ, ਅੱਧੀ ਅਧੂਰੀ ਨਹੀਂ ਹੁੰਦੀ। ਹਰ ਸਮਾਜ ਵਿੱਚ ਜਿਹੜੀਆਂ ਲੋਕਧਾਰਾਵਾਂ ਨੇ ਹਰੇਕ ਸੁਸਾਇਟੀ ਦੀਆਂ ਸਮਾਜ ਦੀਆਂ ਅਲੱਗ-ਅਲੱਗ ਹੋ ਸਕਦੀਆਂ ਲੇਕਿਨ ਹਰੇਕ ਸਮਾਜ ਵਿੱਚ ਲੋਕਧਾਰਾਵਾਂ ਅ ਅ ਆਪਣੇ ਇੰਡੀਅਨ ਸੁਸਾਇਟੀ 'ਚ ਬਹੁਤ ਹੀ ਅ ਰਿਲੀਜ਼ਨ ਕਾਸਟ ਕ੍ਰੀਡ ਦੇ ਪੀਪਲ ਰਹਿੰਦੇ ਨੇ ਹਨ, ਤਾਂ ਕਰਕੇ ਆਪਣੇ ਲੋਕਧਾਰਾਵਾਂ ਥੋੜ੍ਹੀਆਂ ਜਿਆਦਾ ਨੇ ਲੇਕਿਨ ਇਹ ਹੋਰ ਵੀ ਸੁਸਾਇਟੀਜ਼ 'ਚ ਪਾਈਆਂ ਜਾਂਦੀਆਂ ਇੰਡੀਅਨ ਸੁਸਾਇਟੀ ਤੋਂ ਇਲਾਵਾ ਵੀ। ਠੀਕ ਹੈ। ਤੇ ਲੋਕਧਾਰਾ ਕਦੇ ਅੱਧੀ-ਅਧੂਰੀ ਨਹੀਂ ਹੁੰਦੀ ਹਮੇਸ਼ਾ ਕੀ ਹੁੰਦੀ ਹੈ ਫੁੱਲ, ਫੁੱਲਨੈਸ ਹੋਲਨੈਸ ਇਹਦੇ ਵਿੱਚ ਹੁੰਦੀ ਹੈ। ਪਰਿਵਰਤਨ। ਪਰਿਵਰਤਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪਰਿਵਰਤਨ ਜਿਹੜਾ ਹੈ ਮੈਂ ਪਹਿਲਾਂ ਵੀ ਦੱਸ ਕੇ ਹੱਟੀ ਹਾਂ ਕਿ ਲੋਕਧਾਰਾ ਦੇ ਵਿੱਚ ਜਿਹੜਾ ਹੈਗਾ ਪਰਿਵਰਤਨ ਦਾ ਇੱਕ ਮੁੱਖ ਲੱਛਣ ਪਾਇਆ ਜਾਂਦਾ ਹੈਗਾ ਕਿਉਂਕਿ ਸਮੇਂ ਅਨੁਸਾਰ ਸਥਾਨ ਦੇ ਅਨੁਸਾਰ ਲੋਕਧਾਰਾਵਾਂ ਵਿੱਚ ਥੋੜ੍ਹੇ ਬਹੁਤ ਪਰਿਵਰਤਨ ਆਈ ਜਾਂਦੇ ਨੇ। ਨਵੀਆਂ ਨਵੀਆਂ ਚੀਜ਼ਾਂ ਇਹਦੇ 'ਚ ਐਡ ਓਨ ਹੋਈ ਜਾਂਦੀਆਂ, ਪੁਰਾਣੀਆਂ ਚੀਜ਼ਾਂ ਡਿਲੀਟ ਹੋਈ ਜਾਂਦੀਆਂ ਨੇ ਲੇਕਿਨ ਫਿਰ ਵੀ ਥੋੜ੍ਹਾ ਇਹਦੇ ਵਿੱਚ ਪੁਰਾਣਾਪਨ ਪਾਇਆ ਜਾਂਦਾ ਹੈ। ਇਹਦੇ ਵਿੱਚੋਂ ਜੇ ਹੁਣ ਆਪਾਂ ਜਿਵੇਂ ਮੱਥੇ ਟੇਕਣ ਜਾਂਦੇ ਆਂ ਹੈ ਨਾ ਸੋ ਉਹ ਪਰੰਪਰਾਵਾਂ ਲੋਕਧਾਰਾਵਾਂ ਚੱਲੀਆਂ ਆ ਜਾ ਰਹੀਆਂ ਕਿ ਕੋਲ ਤੁਹਾਨੂੰ ਅ ਤੋਬੇ ਖੋਲੇ ਮੱਥਾ ਟੇਕਣਾ ਹੈ ਨਾ ਸੋ ਗੁੱਗਾ ਮਾੜੀ ਦਾ ਮੇਲਾ ਇਹ ਵੋ ਤੋ ਇਹ ਸਾਰਾ ਕੀ ਹਿੰਦਾ ਪਰਿਵਰਤਨ ਜਿਹੜਾ ਹੈ ਇਹਦੇ ਵਿੱਚ ਪਾਇਆ ਜਾਂਦਾ ਹੈ ਬੇਲੋੜੀਆਂ ਚੀਜ਼ਾਂ ਇਹਦੇ 'ਚ ਨਿਕਲਦੀਆਂ ਰਹਿੰਦੀਆਂ, ਨਵੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਰਹਿੰਦੀਆਂ ਪਰ ਇਹ ਜਿਹੜੀ ਧਾਰਾ ਹੈਗੀ ਹੈ ਇਹਦੇ 'ਚ ਚੇਂਜ ਜਰੂਰ ਆਉਂਦਾ ਪਰ ਇਹ ਕਦੇ ਰੁਕਦੀ ਨਹੀਂ ਹੈ ਹਮੇਸ਼ਾ ਗਤੀਸ਼ੀਲਤਾ ਦੇ ਵਿੱਚ ਇਹ ਰਹਿੰਦੀ ਹੈ। ਹੋਪ ਤੁਹਾਨੂੰ ਕਲੀਅਰ ਸਮਝ ਆ ਗਿਆ ਹੋਏਗਾ। ਮੈਨੂੰ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਵੇਂ ਦਾ ਲੱਗਿਆ ਅਤੇ ਕੀ ਕੀ ਇਹਦੇ ਵਿੱਚ ਹੋਰ ਚੀਜ਼ ਆਪਾਂ ਇੰਟਰੋਡਿਊਸ ਕਰ ਸਕਦੇ ਹਾਂ। ਸੋ ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ।


![Thumbnail for ✅ Best Smart Door Lock 2026 [Find Which Smart Lock is Right for YOU?] by Foremost Picks](/_next/image?url=https%3A%2F%2Fimg.youtube.com%2Fvi%2FoRozIS6IsnY%2Fhqdefault.jpg&w=3840&q=75)
